Thursday, May 27, 2021

ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ | Punjabi University to work on Operating System based on Linux

 

HT

ਪਟਿਆਲਾ, 27 ਮਈ (ਪੱਤਰ ਪ੍ਰੇਰਕ):- ਪੰਜਾਬੀ
ਯੂਨੀਵਰਸਿਟੀ ਪਟਿਆਲਾ ਆਗਾਮੀ ਕੁਝ ਸਮੇਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਲਈ ਲੀਨੇਕਸ ਆਧਾਰਿਤ ਆਪਰੇਟਿੰਗ ਸਿਸਟਮ ਦਾ ਵਿਕਾਸ ਕਰੇਗੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 50ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ ਉਨ੍ਹਾਂ ਕਿਹਾ ਕਿ ਕੰਪਿਊਟਰ ਸਾਡੇ ਨਾਲ ਪੰਜਾਬੀ ਜ਼ੁਬਾਨ ਵਿੱਚ ਸੰਵਾਦ ਕਰੇ  ਜਿਸ ਲਈ ਪੰਜਾਬੀ ਪਿਆਰਿਆਂ ਲਈ ਆਪਣੀ ਹੀ ਜ਼ੁਬਾਨ ਵਿੱਚ ਕੰਮ ਕਰਨ ਵਾਲੇ ਓਪਰੇਟਿੰਗ ਸਿਸਟਮ ਦੀ ਵੱਡੀ ਲੋੜ ਹੈ ਉਨ੍ਹਾਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਪ੍ਰੋਗਰਾਮ ਵਿਦੇਸ਼ੀ ਸਿਖਾਂਦਰੂਆਂ ਲਈ ਵੀ ਸ਼ੁਰੂ ਕਰੇਗੀ
ਪੰਜਾਬੀ ਜਾਗਰਨ

ਆਨ-ਲਾਈਨ ਮਿਲਣੀ ਮੰਚ ਰਾਹੀਂ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਇਸ ਦੇ ਕੰਪਿਊਟਰੀਕਰਨ ਪੱਖ ਵੱਲ ਤਵੱਜੋ ਦੇਣੀ ਬਹੁਤ ਲਾਜ਼ਮੀ ਹੈ ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ 30 ਖੋਜਾਰਥੀਆਂ, ਵਿਦਿਆਰਥੀਆਂ,  ਅਧਿਆਪਕਾਂ ਤੇ ਲੇਖਕਾਂ ਨੇ ਹਿੱਸਾ ਲਿਆ ਜਿਸ ਰਾਹੀਂ ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਪੰਜਾਬੀ ਸਾਫ਼ਟਵੇਅਰਾਂ ਨੂੰ ਵਰਤਣ ਦੀ ਸਿਖਲਾਈ ਦਿੱਤੀ ਗਈ ਇਸ ਸਮੇਂ ਪੰਜਾਬੀ ਕੰਪਿਊਟਰ ਦੇ ਪਿਤਾਮਾ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਸੰਬੋਧਿਤ ਕੀਤਾ 

ਪੰਜਾਬੀ ਟ੍ਰਿਬਿਊਨ


ਡਾ. ਲਹਿਲ ਨੇ ਕਿਹਾ ਕਿ
  ਪੰਜਾਬੀ ਕੰਪਿਊਟਿੰਗ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਸਿਖਲਾਈ ਪ੍ਰੋਗਰਾਮ ਖ਼ਾਸ ਯੋਗਦਾਨ ਪਾ ਰਹੇ ਹਨ  ਵਰਕਸ਼ਾਪ ਸੰਚਾਲਕ ਤੇ ਕੋਰਸ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਪਿਛਲੇ 10 ਸਾਲਾਂ ਤੋਂ ਅਜਿਹੀਆਂ ਵਰਕਸ਼ਾਪਾਂ, ਥੋੜ੍ਹੇ ਸਮੇਂ ਦੇ ਕੋਰਸਾਂ ਅਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਸ਼ਰਤ ਪੂਰੀ ਕਰਨ ਵਾਲੇ ਇੱਕ 120 ਘੰਟਿਆਂ ਦੇ ਸਰਟੀਫਿਕੇਟ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ  




 


Tuesday, December 22, 2020

49ਵੀਂ ਆਨ-ਲਾਈਨ ਵਰਕਸ਼ਾਪ (4-10 ਜਨਵਰੀ)


 49ਵੀਂ ਆਨ-ਲਾਈਨ ਵਰਕਸ਼ਾਪ (4-10 ਜਨਵਰੀ)

ਵਰਕਸ਼ਾਪ ਦੀ ਫੀਸ (1000/-) ਭਰਨ ਲਈ ਇੱਥੇ ਕਲਿੱਕ ਕਰੋ

 

ਨੰ.: ਪਕਸਕ/577    ਮਿਤੀ: 22/12/2020 

    ਵਾਈਸ ਚਾਂਸਲਰ ਸਾਹਿਬ ਵੱਲੋਂ ਪੀ-ਐੱਚ. ਡੀ. ਦੇ ਨਿਯਮਾਂ ਸਬੰਧੀ ਗਠਿਤ ਕਮੇਟੀ ਦੀ ਹੋਈ ਇਕੱਤਰਤਾ ਵਿਚ ਲਏ ਫ਼ੈਸਲੇ ਅਨੁਸਾਰ ਪੰਜਾਬੀ ਮਾਧਿਅਮ 'ਚ ਪੀ-ਐੱਚ. ਡੀ./ਐੱਮ.ਫਿਲ ਦਾ ਖੋਜ ਕਾਰਜ ਕਰਨ/ਥੀਸਿਸ ਲਿਖਣ ਵਾਲੇ ਖੋਜਾਰਥੀਆਂ ਲਈ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੋਂ ਪੰਜਾਬੀ 'ਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਉਣੀ ਲਾਜ਼ਮੀ ਹੈ।
    ਕੇਂਦਰ ਵੱਲੋਂ 4 ਤੋਂ 10 ਜਨਵਰੀ, 2021 ਤੱਕ “ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ” ਵਿਸ਼ੇ ਸਬੰਧੀ ਆਨ-ਲਾਈਨ ਵਰਕਸ਼ਾਪ ਸ਼ਾਮੀ 2 ਤੋਂ 5 ਵਜੇ ਤੱਕ ਕਰਵਾਈ ਜਾ ਰਹੀ ਹੈ। ਵਰਕਸ਼ਾਪ ਲਈ ਚਾਹਵਾਨ ਖੋਜਾਰਥੀ ਤੇ ਅਧਿਆਪਕ  ਲਿੰਕ ‘ਤੇ ਕਲਿੱਕ ਕਰਕੇ ਆਪਣੀ ਫੀਸ (ਰੁਪਏ 1000/-) ਜਮ੍ਹਾਂ ਕਰਵਾ ਕੇ ਉਸ ਦੀ ਰਸੀਦ/ਕਾਪੀ 31 ਦਸੰਬਰ, 2020 ਤੱਕ ਕੇਂਦਰ ਵਿਖੇ ਜਮ੍ਹਾਂ ਕਰਵਾ ਦੇਣ ਜਾਂ ਈ-ਮੇਲ ਆਈਡੀ pchc@pbi.ac.ih  ‘ਤੇ ਭੇਜ ਦੇਣ। ਵਰਕਸ਼ਾਪ ਲਈ ਦਾਖ਼ਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਹੋਵੇਗਾ।
    ਆਨ-ਲਾਈਨ ਵਰਕਸ਼ਾਪ ਲਾਉਣ ਦੀ ਸੁਵਿਧਾ ਸਿਰਫ ਉਨ੍ਹਾਂ ਖੋਜਾਰਥੀਆਂ ਲਈ ਹੋਵੇਗੀ ਜੋ ਕੇਂਦਰ ਵਿਖੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਤੇ ਵਾਰੀ ਦੀ ਉਡੀਕ ਵਿਚ ਹਨ ਜਾਂ ਉਹ ਖੋਜਾਰਥੀ ਜਿਨ੍ਹਾਂ ਦਾ ਥੀਸਿਜ਼ ਜਨਵਰੀ, 2021 ਵਿਚ ਹੀ ਜਮ੍ਹਾਂ ਹੋਣਾ ਹੈ।

ਕੋਆਰਡੀਨੇਟਰ  

Tuesday, December 8, 2020

ਸਰਟੀਫਿਕੇਟ ਅਤੇ ਡਿਪਲੋਮਾ ਕੋਰਸਾਂ ਦੀ ਮੈਰਿਟ ਸੂਚੀ |Merit List/Certificate and Diploma Course in Punjabi Computing (Online)

 ਸਰਟੀਫਿਕੇਟ ਅਤੇ ਡਿਪਲੋਮਾ ਕੋਰਸਾਂ ਦੀ ਮੈਰਿਟ ਸੂਚੀ |1st Merit List/Certificate and Diploma Course in Punjabi Computing (Online)

=====================

 ਦਾਖਲੇ ਦੀ ਤਾਰੀਖ ਵਿਚ 15 ਤੱਕ ਦਾ ਵਾਧਾ

ਦੂਜੀ ਮੈਰਿਟ ਸੂਚੀ (10-12-2020) ਫੀਸ ਭਰਨ ਦੀ ਆਖਰੀ ਤਾਰੀਖ: 11-12-2020 (ਸ਼ਾਮੀ 5 ਵਜੇ ਤੱਕ)

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): ਮੈਰਿਟ ਸੂਚੀ ਡਾਊਨਲੋਡ ਕਰੋ

ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): ਮੈਰਿਟ ਸੂਚੀ ਡਾਊਨਲੋਡ ਕਰੋ

=====================

 ਪਹਿਲੀ ਮੈਰਿਟ ਸੂਚੀ (08-12-2020) ਫੀਸ ਭਰਨ ਦੀ ਆਖਰੀ ਤਾਰੀਖ: 10-12-2020 (ਦੁਪਹਿਰ 12 ਵਜੇ ਤੱਕ)

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): ਮੈਰਿਟ ਸੂਚੀ ਡਾਊਨਲੋਡ ਕਰੋ

ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): ਮੈਰਿਟ ਸੂਚੀ ਡਾਊਨਲੋਡ ਕਰੋ

 

ਜ਼ਰੂਰੀ ਹਦਾਇਤਾਂ:  

1) Pending ਦਸਤਾਵੇਜ ਭੇਜਣ ਉਪਰੰਤ ਹੀ ਫੀਸ ਭਰੀ ਜਾਵੇ। ਦਸਤਾਵੇਜ ਵਟਸਐਪ ਨੰਬਰ (ਸ. ਮਨਿੰਦਰ ਸਿੰਘ) 97809-39291 ਜਾਂ ਈ-ਮੇਲ pchc@pbi.ac.in 'ਤੇ ਭੇਜਣ ਉਪਰੰਤ ਫੋਨ ਕਰਕੇ ਤਸੱਲੀ ਕਰ ਲਈ ਜਾਵੇ।  

2) ਫੀਸ ਭਰਨ ਦੀ ਆਖਰੀ ਤਾਰੀਖ 10 ਦਸੰਬਰ, 2020 ਦੁਪਹਿਰ 12 ਵਜੇ ਤੱਕ ਹੋਵੇਗੀ।  (ਸਮਾਂ ਸ਼ਾਮੀ 4 ਵਜੇ ਤੱਕ ਵਧਾ ਦਿੱਤਾ ਗਿਆ ਹੈ)

3) SC/ST ਦੇ ਉਹ ਉਮੀਦਵਾਰ ਜੋ ਫੀਸ ਮੁਆਫੀ ਦੇ ਦਾਅਵੇਦਾਰ ਹਨ, ਆਪਣਾ "ਪੋਸਟ ਸਕਾਲਰਸ਼ਿਪ ਸਕੀਮ"ਵਾਲਾ ਸਰਟੀਫਿਕੇਟ ਭੇਜਣ।  

4) ਫੀਸ ਭਰਨ ਲਈ SBI e-Collect ਜਾਂ Fee Payment Slip (SBI) ਦੀ ਵਰਤੋਂ ਕੀਤੀ ਜਾਵੇ।

5) ਕੋਵਿਡ-19 ਦੇ ਪ੍ਰਭਾਵ ਕਾਰਨ ਸਰਟੀਫਿਕੇਟ ਅਤੇ ਡਿਪਲੋਮਾ ਦੀਆਂ ਰੈਗੂਲਰ ਸੀਟਾਂ ਨੂੰ ਆਨ-ਲਾਈਨ ਮੋਡ ਵਿਚ ਤਬਦੀਲ ਕਰ ਦਿੱਤਾ ਗਿਆ ਹੈ। 

 ===========================

ਫੀਸਾਂ ਬਾਰੇ ਵੇਰਵਾ

1. ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): 8500/-


2. ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ): 11113/- (4734/- ਦੂਜਾ ਸਮੈਸਟਰ)

 

=============================

 


Monday, November 2, 2020

ਕੇਂਦਰ ਦੀਆਂ ਸਰਗਰਮੀਆਂ/ਪ੍ਰਾਪਤੀਆਂ

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪਿਛਲੇ 10 ਸਾਲਾਂ ਤੋਂ ਕੰਪਿਊਟਰ ਗਿਆਨ ਨੂੰ ਪੁੱਜਦਾ ਕਰਾਉਣ ਲਈ ਕੰਮ ਕਰ ਰਿਹਾ ਹੈ। ਕੇਂਦਰ ਦੀ ਸਥਾਪਨਾ ਯੂਨੀਵਰਸਿਟੀ ਦੇ ਮੁੱਖ ਮੰਤਵ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੀ ਪੂਰਤੀ ਕਰਦਾ ਹੈ। ਯੂਨੀਵਰਸਿਟੀ ਦੇ ਇਸ ਕੇਂਦਰ ਵਿਖੇ ਕੰਪਿਊਟਰ ਜਿਹੇ ਆਧੁਨਿਕ ਵਿਸ਼ੇ ਨੂੰ ਪੰਜਾਬੀ ਮਾਧਿਅਮ ਵਿਚ ਪੜ੍ਹਾਇਆ ਜਾਂਦਾ ਹੈ।
ਕੇਂਦਰ ਹੁਣ ਤੱਕ ਵੱਖ-ਵੱਖ ਕੰਪਿਊਟਰ ਵਰਕਸ਼ਾਪਾਂ, ਸਰਟੀਫਿਕੇਟ ਕੋਰਸਾਂ, ਕਰੈਸ਼ ਕੋਰਸਾਂ ਅਤੇ ਹੋਰ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ 2500 ਤੋਂ ਵੱਖ ਅਧਿਆਪਕਾਂ, ਖੋਜ ਵਿਦਿਆਰਥੀਆਂ ਤੇ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਸਿੱਖਿਅਤ ਕਰ ਚੁਕਾ ਹੈ।
ਕੋਰਸ/ਸਰਗਰਮੀਆਂ
  • ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ: ਪੂਰਾ ਸਾਲ)
  • ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਫ਼-ਲਾਈਨ: ਪੂਰਾ ਸਾਲ)
  • ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ: ਪਹਿਲੀ ਛਮਾਹੀ)
  • ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਫ਼-ਲਾਈਨ:ਪਹਿਲੀ ਛਮਾਹੀ)
  • "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ" ਵਿਸ਼ੇ 'ਤੇ 7 ਰੋਜ਼ਾ ਵਰਕਸ਼ਾਪਾਂ (ਪੂਰਾ ਸਾਲ)
  • ਆਡੀਓ ਐਡਿਟਿੰਗ, ਵੀਡੀਓ ਐਡਿਟਿੰਗ, ਟਾਈਪ ਸੈਟਿੰਗ ਤੇ ਪੁਸਤਕ ਪ੍ਰਕਾਸ਼ਨਾਂ, ਪੰਜਾਬੀ ਟਾਈਪਿੰਗ, ਪੰਜਾਬੀ ਬਲੌਗਿੰਗ ਤੇ ਯੂ-ਟਿਊਬਿੰਗ, ਡਿਜੀਟਲ ਮੀਡੀਆ ਮਾਰਕੀਟਿੰਗ ਆਦਿ ਵਿਸ਼ਿਆਂ 'ਤੇ 3 ਰੋਜ਼ਾ ਕਰੈਸ਼ ਕੋਰਸ (ਦੂਜੀ ਛਮਾਹੀ)
  • ਪੰਜਾਬੀ ਕੰਪਿਊਟਿੰਗ ਦੇ ਵਿਸ਼ੇਸ਼ ਕੋਰਸ (ਕਰਮਚਾਰੀਆਂ ਲਈ ਵਿਭਾਗ ਦੀ ਮੰਗ 'ਤੇ )
  • ਫ਼ੋਨ ਹੈਲਪ ਲਾਈਨ ਰਾਹੀਂ ਕੰਪਿਊਟਰ ਅਤੇ ਮੋਬਾਈਲ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ (ਪੂਰਾ ਸਾਲ)


Monday, July 13, 2020

ਸਰਟੀਫਿਕੇਟ ਕੋਰਸ ਅਤੇ ਡਿਪਲੋਮਾ ਦਾ ਪਾਠਕ੍ਰਮ (Syllabus of Certificate course and Diploma)

ਪੰਜਾਬੀ ਕੰਪਿਊਟਿੰਗ ਬਾਰੇ ਮਾਂ-ਬੋਲੀ ਵਿਚ
ਆਨ-ਲਾਈਨ ਸਰਟੀਫਿਕੇਟ-ਡਿਪਲੋਮਾ ਕੋਰਸ
ਪ੍ਰੈਕਟੀਕਲ ਕੇਂਦਰਿਤ ਯੂਨੀਵਰਸਿਟੀ ਮੂਕ (MOOC- Massive Open Online Courses)

 

ਵੈੱਬਸਾਈਟ/ਵੀਡੀਓ ਲਿੰਕ

 ਦਾਖਲਾ ਫਾਰਮ ਭਰਨ ਲਈ ਲਿੰਕ  | ਵਧੇਰੇ ਜਾਣਕਾਰੀ ਲਈ ਲਿੰਕ

ਕੋਰਸਾਂ ਬਾਰੇ ਜਾਣਕਾਰੀ | ਦਾਖਲਾ ਫਾਰਮ ਭਰਨ ਬਾਰੇ ਜਾਣਕਾਰੀ

 

 Download PDF

 

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ

Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ

ਪੇਪਰ
  1. ਕੰਪਿਊਟਿੰਗ ਬਾਰੇ ਜਾਣ-ਪਛਾਣ
  2. (Introduction to Computing)
  3. ਪੰਜਾਬੀ ਕੰਪਿਊਟਿੰਗ (Punjabi Computing)
  4. ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
  5. ਸਾਫਟਵੇਅਰ ਲੈਬ- I:ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing)
ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ

Certificate Course in Punjabi Computing ਅਤੇ Diploma Course in Punjabi Computing ਵਿਚ ਦਾਖਲੇ ਲਈ ਇੱਥੇ ਕਲਿੱਕ ਕਰਕੇ ਫਾਰਮ ਨੰਬਰ-1 ਭਰੋ

ਪੇਪਰ
 ਸਮੈਸਟਰ-1
  1. ਕੰਪਿਊਟਿੰਗ ਬਾਰੇ ਜਾਣ-ਪਛਾਣ
  2. (Introduction to Computing)
  3. ਪੰਜਾਬੀ ਕੰਪਿਊਟਿੰਗ (Punjabi Computing)
  4. ਸਾਫਟਵੇਅਰ ਲੈਬ- I: ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ (Computer Maintenance and Punjabi Word Processing)
  5. ਸਾਫਟਵੇਅਰ ਲੈਬ- II: ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing) 
ਸਮੈਸਟਰ-2
  1. ਇੰਟਰਨੈੱਟ ਸੇਵਾਵਾਂ (Internet Applications)
  2. ਵੈੱਬ ਵਿਕਾਸ (Web Development)
  3. ਸਾਫਟਵੇਅਰ ਲੈਬ- III: ਸਿਰਜਨਾਤਮਿਕ ਕੰਪਿਊਟਿੰਗ (Creative Computing)
  4. ਸਾਫਟਵੇਅਰ ਲੈਬ- IV: ਦਫਤਰੀ ਅਤੇ ਵਪਾਰਕ ਹੁਨਰ (Office and Business Skills)






Thursday, January 30, 2020

ਪ੍ਰੈੱਸ ਗੈਲਰੀ/Press Gallary- 2020

ਪੰਜਵਾ ਕਰੈਸ਼ ਕੋਰਸ 'ਗੂਗਲ ਫਾਰਮ' ਮਿਤੀ 13-15 ਜਨਵਰੀ 2020


45ਵੀਂ ਸੱਤ ਰੋਜ਼ਾ ਵਰਕਸ਼ਾਪ ਮਿਤੀ 23-31 ਜਨਵਰੀ 2020

46-48 ਆਨਲਾਈਨ ਸੱਤ ਰੋਜ਼ਾ ਵਰਕਸ਼ਾਪਾਂ
ਵਰਕਸ਼ਾਪ ਨੰ. 46 ਤੋਂ 48 (ਆਨਲਾਈਨ)

Thursday, January 16, 2020

ਸਰਗਰਮੀਆਂ 2020


6ਵਾਂ ਕਰੈਸ਼ ਕੋਰਸ ਵਿਸ਼ਾ "ਗੂਗਲ ਬਲੌਗ" ਮਿਤੀ 4-6 ਮਾਰਚ, 2020




45ਵੀਂ ਸੱਤ ਰੋਜ਼ਾ ਵਰਕਸ਼ਾਪ ਮਿਤੀ 23-31 ਜਨਵਰੀ 2020


5ਵਾਂ ਕਰੈਸ਼ ਕੋਰਸ ਵਿਸ਼ਾ "ਗੂਗਲ ਫਾਰਮ" ਮਿਤੀ 13-15 ਜਨਵਰੀ, 2020