ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਪਿਛਲੇ 10 ਸਾਲਾਂ ਤੋਂ ਕੰਪਿਊਟਰ ਗਿਆਨ ਨੂੰ ਪੁੱਜਦਾ ਕਰਾਉਣ ਲਈ ਕੰਮ ਕਰ ਰਿਹਾ ਹੈ। ਕੇਂਦਰ ਦੀ ਸਥਾਪਨਾ ਯੂਨੀਵਰਸਿਟੀ ਦੇ ਮੁੱਖ ਮੰਤਵ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਦੀ ਪੂਰਤੀ ਕਰਦਾ ਹੈ। ਯੂਨੀਵਰਸਿਟੀ ਦੇ ਇਸ ਕੇਂਦਰ ਵਿਖੇ ਕੰਪਿਊਟਰ ਜਿਹੇ ਆਧੁਨਿਕ ਵਿਸ਼ੇ ਨੂੰ ਪੰਜਾਬੀ ਮਾਧਿਅਮ ਵਿਚ ਪੜ੍ਹਾਇਆ ਜਾਂਦਾ ਹੈ।
ਕੇਂਦਰ ਹੁਣ ਤੱਕ ਵੱਖ-ਵੱਖ ਕੰਪਿਊਟਰ ਵਰਕਸ਼ਾਪਾਂ, ਸਰਟੀਫਿਕੇਟ ਕੋਰਸਾਂ, ਕਰੈਸ਼ ਕੋਰਸਾਂ ਅਤੇ ਹੋਰ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ 2500 ਤੋਂ ਵੱਖ ਅਧਿਆਪਕਾਂ, ਖੋਜ ਵਿਦਿਆਰਥੀਆਂ ਤੇ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਸਿੱਖਿਅਤ ਕਰ ਚੁਕਾ ਹੈ।
ਕੇਂਦਰ ਹੁਣ ਤੱਕ ਵੱਖ-ਵੱਖ ਕੰਪਿਊਟਰ ਵਰਕਸ਼ਾਪਾਂ, ਸਰਟੀਫਿਕੇਟ ਕੋਰਸਾਂ, ਕਰੈਸ਼ ਕੋਰਸਾਂ ਅਤੇ ਹੋਰ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ 2500 ਤੋਂ ਵੱਖ ਅਧਿਆਪਕਾਂ, ਖੋਜ ਵਿਦਿਆਰਥੀਆਂ ਤੇ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਸਿੱਖਿਅਤ ਕਰ ਚੁਕਾ ਹੈ।
ਕੋਰਸ/ਸਰਗਰਮੀਆਂ
- ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ: ਪੂਰਾ ਸਾਲ)
- ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਫ਼-ਲਾਈਨ: ਪੂਰਾ ਸਾਲ)
- ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ: ਪਹਿਲੀ ਛਮਾਹੀ)
- ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਫ਼-ਲਾਈਨ:ਪਹਿਲੀ ਛਮਾਹੀ)
- "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ" ਵਿਸ਼ੇ 'ਤੇ 7 ਰੋਜ਼ਾ ਵਰਕਸ਼ਾਪਾਂ (ਪੂਰਾ ਸਾਲ)
- ਆਡੀਓ ਐਡਿਟਿੰਗ, ਵੀਡੀਓ ਐਡਿਟਿੰਗ, ਟਾਈਪ ਸੈਟਿੰਗ ਤੇ ਪੁਸਤਕ ਪ੍ਰਕਾਸ਼ਨਾਂ, ਪੰਜਾਬੀ ਟਾਈਪਿੰਗ, ਪੰਜਾਬੀ ਬਲੌਗਿੰਗ ਤੇ ਯੂ-ਟਿਊਬਿੰਗ, ਡਿਜੀਟਲ ਮੀਡੀਆ ਮਾਰਕੀਟਿੰਗ ਆਦਿ ਵਿਸ਼ਿਆਂ 'ਤੇ 3 ਰੋਜ਼ਾ ਕਰੈਸ਼ ਕੋਰਸ (ਦੂਜੀ ਛਮਾਹੀ)
- ਪੰਜਾਬੀ ਕੰਪਿਊਟਿੰਗ ਦੇ ਵਿਸ਼ੇਸ਼ ਕੋਰਸ (ਕਰਮਚਾਰੀਆਂ ਲਈ ਵਿਭਾਗ ਦੀ ਮੰਗ 'ਤੇ )
- ਫ਼ੋਨ ਹੈਲਪ ਲਾਈਨ ਰਾਹੀਂ ਕੰਪਿਊਟਰ ਅਤੇ ਮੋਬਾਈਲ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ (ਪੂਰਾ ਸਾਲ)