ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ- CCPC
ਮੰਤਵ (Objective)
ਇਹ ਕੋਰਸ ਕੰਪਿਊਟਰ ਦੇ ਖੇਤਰ ਵਿਚ ਨੌਕਰੀਆਂ/ਰੁਜ਼ਗਾਰ ਹਾਸਲ ਕਰਨ, ਤਕਨੀਕੀ ਹੁਨਰ ਦੇ ਵਿਕਾਸ/ਨਿਖਾਰ ਅਤੇ ਰੋਜ਼ਾਨਾ ਜ਼ਿੰਦਗੀ ਦੇ ਕੰਪਿਊਟਰ ਗਿਆਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸਰਕਾਰੀ ਨੌਕਰੀਆਂ ਲਈ ਮੰਗੇ ਜਾਂਦੇ ਪ੍ਰਮਾਣ-ਪੱਤਰ ਦੀ ਸ਼ਰਤ ਪੂਰੀ ਕਰਦਾ ਹੈ।
ਇਹ ਕੋਰਸ ਕੰਪਿਊਟਰ ਤੇ ਇੰਟਰਨੈੱਟ ਦੇ ਆਮ ਗਿਆਨ ਤੋਂ ਲੈ ਕੇ ਪੰਜਾਬੀ ਟਾਈਪਿੰਗ, ਪੰਜਾਬੀ ਸਾਫਟਵੇਅਰਾਂ, ਸਾਈਬਰ ਸੰਸਾਰ 'ਚ ਉਭਰਦੇ ਨਵੀਨ ਰੁਝਾਨਾਂ, ਵਰਡ ਪ੍ਰੋਸੈੱਸਿੰਗ ਆਦਿ ਵਿਚ ਮੁਹਾਰਤ ਪੈਦਾ ਕਰਦਾ ਹੈ।
ਫਾਰਮ ਭਰਨ ਲਈ ਇੱਥੇ 'ਤੇ ਕਲਿੱਕ ਕਰੋ
***************
ਫਾਰਮ ਭਰਨ/ਰਜਿਸਟਰ ਹੋਣ ਸਮੇਂ ਹਿਦਾਇਤਾਂ
- ਬਿਨੈ-ਪੱਤਰ ਲੈਣ ਦੀ ਆਖਰੀ ਤਾਰੀਖ : 5 ਜੁਲਾਈ, 2024
- ਕਾਊਂਸਲਿੰਗ ਦੀ ਤਰੀਖ : 16-17 ਜੁਲਾਈ, 2024
- ਸੈਸ਼ਨ/ਕਲਾਸਾਂ ਦੀ ਸ਼ੁਰੂਆਤ : ਅਗਸਤ, 2024
- ਇਮਤਿਹਾਨ : ਅਕਤੂਬਰ, 2024 ਦਾ ਆਖਰੀ ਹਫਤਾ
- ਦਾਖਲੇ ਲਈ ਰਜਿ. ਫੀਸ 1000/- ਅਦਾ ਕਰਨੀ ਹੋਵੇਗੀ।
- ਉਮੀਂਦਵਾਰ 16 ਜੁਲਾਈ, 2024 ਨੂੰ ਕਾਊਂਸਲਿੰਗ ਲਈ ਆਪਣੇ ਅਸਲ ਸਰਟੀਫਿਕੇਟਾਂ ਤੇ ਹੋਰ ਜਰੂਰੀ ਦਸਤਵੇਜਾਂ ਸਮੇਤ ਯੂਨੀਵਰਸਿਟੀ ਵਿਖੇ ਹਾਜ਼ਰ ਹੋਣਗੇ।
- ਦਾਖਲਾ 10+2 ਦੇ ਅੰਕਾਂ ਦੀ ਮੈਰਿਟ ਦੇ ਅਧਾਰ 'ਤੇ ਹੋਵੇਗਾ।
- ਸੀਟਾਂ 'ਚ ਰਾਖਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਹੋਵੇਗਾ।
- ਚੁੱਣੇ ਗਏ ਉਮੀਂਦਵਾਰ ਮਿੱਥੇ ਸਮੇਂ 'ਚ ਫੀਸ (ਕਰੀਬ 8000/-; 1100 ਰੁਪਏ ਸਕਿਉਰਟੀ ਵਾਪਿਸ ਮਿਲਣਯੋਗ ਸ਼ਾਮਿਲ) ਅਦਾ ਕਰਨਗੇ। ਇਸ ਮਗਰੋਂ ਇਮਤਿਹਾਨ ਲਈ ਕੋਈ ਵੱਖਰੀ ਫੀਸ ਨਹੀਂ ਲਈ ਜਾਵੇਗੀ।