Tuesday, November 28, 2023

11ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ ਪੰਜਾਬੀ ਯੂ-ਟਿਊਬਕਾਰੀ/3 Days Crash Course in Punjabi YouTubing


11ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ: ਪੰਜਾਬੀ ਯੂ-ਟਿਊਬਕਾਰੀ

(3 Days Crash Course in Punjabi You Tubing)

 ਲਾਜ਼ਮੀ ਸ਼ਰਤ

ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ

❁ ਚੈਟ-ਜੀਪੀਟੀ ਰਾਹੀਂ ਵੀਡੀਓ ਸਮਗਰੀ (Content) ਤਿਆਰ ਕਰਨਾ 

❁ ਸਟੂਡੀਓ ਸਥਾਪਨਾ 

❁ ਔਡੀਓ/ਵੀਡੀਓ ਨੂੰ ਰਿਕਾਰਡ ਤੇ ਸੰਪਾਦਿਤ ਕਰਨਾ  

❁ ਵੀਡੀਓ ਪ੍ਰਕਾਸ਼ਨਾਂ 

❁ ਪੰਜਾਬੀ ਯੂ-ਟਿਊਬ ਚੈਨਲ ਬਣਾਉਣਾ 

❁ ਪੰਜਾਬੀ ਵਿਚ ਛੋਟੀ ਤਸਵੀਰ (Thumbnail) ਦੀ ਤਿਆਰੀ
❁ ਸਿਰਲੇਖ, ਵੇਰਵਾ, ਟੈਗ/ ਕੀ-ਵਰਡ ਬਣਾਉਣੇ ਤੇ ਪਾਉਣੇ

❁ ਵੀਡੀਓ ਅੱਪਲੋਡ ਕਰਨੀ 

❁ ਸਮਾਂ-ਬੱਧ (Schedule) ਪੋਸਟ 

❁ ਪਲੇਅ ਸੂਚੀ 

❁ ਨਿੱਕੀ ਵੀਡੀਓ (Shorts) 

❁ ਸਮਕਾਲੀ (Live) ਪ੍ਰਸਾਰਨ 

❁ ਯੂ-ਟਿਊਬ ਸੰਗੀਤਕ ਲਾਇਬ੍ਰੇਰੀ 

❁ ਕਾਰਡ ਅਤੇ ਅੰਤਿਮ ਸਕਰੀਨ ਲਾਉਣਾ
❁ ਲਿੰਕ/ ਏਮਬੈੱਡ ਕੋਡ 

❁ ਬੂਸਟ ਪੋਸਟ ਰਾਹੀਂ ਦਰਸ਼ਕਾਂ ਤੱਕ ਪਹੁੰਚ 

❁ ਬਲੌਗ ਰਾਹੀਂ ਲੈਂਡਿੰਗ ਪੇਜ ਦੀ ਤਿਆਰੀ 

❁ ਗੂਗਲ ਐਡਰੈਂਸ (Google AdSense) ਲਾਗੂ ਕਰਨਾ 

❁ ਚੈਨਲ ਰਾਹੀਂ ਕਮਾਈ (Monetization) ਕਰਨਾ 

❁ ਟਿੱਪਣੀਆਂ ਤੇ ਚੈਨਲ ਵਿਸ਼ਲੇਸ਼ਣ ਆਦਿ।


ਤਾਰੀਖ਼: 22 ਤੋਂ 24 ਜਨਵਰੀ, 2024    ਸਮਾਂ : ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ
(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')


(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 



ਡਾਊਨਲੋਡ ਕਰੋ

ਕੋਰਸ ਸਮਾਂ-ਸਾਰਨੀ

ਮਾਡਿਊਲ ਫਾਈਲਾਂ

ਜ਼ਰੂਰੀ ਹਿਦਾਇਤਾਂ

  1. ਇਹ ਕੋਰਸ ਯੂ-ਟਿਊਬਕਾਰੀ ਬਾਰੇ ਮੁੱਢਲੀ ਪ੍ਰਯੋਗੀ ਸਿਖਲਾਈ 'ਤੇ ਅਧਾਰਿਤ ਹੈ ਜਿਸ ਲਈ ਕੰਪਿਊਟਰ ਅਤੇ ਇੰਟਰਨੈੱਟ ਦਾ ਪਹਿਲਾਂ ਤੋਂ ਮੁੱਢਲਾ ਗਿਆਨ ਹੋਣਾ ਲਾਜ਼ਮੀ ਹੈ। 
  2. ਸ਼ੁੱਕਰਵਾਰ (22 ਜਨਵਰੀ) ਨੂੰ ਸਵੇਰੇ ਸਹੀ 10 ਵਜੇ ਲੈਬ 'ਚ ਪਹੁੰਚ ਜਾਓ।
  3. ਆਪਣੇ ਨਾਲ ਹੈੱਡ ਫੋਨ/ਈਅਰ ਫੋਨ, ਪੈੱਨ ਡਰਾਈਵ ਲਿਆਉਣਾ ਨਾ ਭੁੱਲੋ।
  4. ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
  5. ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੂੰ ਸਾਫ਼ਟਵੇਅਰਾਂ ਦਾ ਇਕ ਵਿਸ਼ੇਸ਼ ਮੁਫ਼ਤ ਪੈਕੇਜ ਦਿੱਤਾ ਜਾਵੇਗਾ। ਇਸ ਦਾ ਪੂਰਾ ਲਾਭ ਉਠਾਉਣ ਲਈ ਸੰਭਵ ਹੋਵੇ ਤਾਂ ਆਪਣਾ ਲੈਪਟਾਪ ਨਾਲ ਲੈ ਕੇ ਆਓ। 
  6. ਲੈਪਟਾਪ ਵਿਚ ਵਿੰਡੋਜ਼ 10 ਜਾਂ 11, ਐੱਮਐੱਸ ਆਫ਼ਿਸ ਦਾ 2010 ਜਾਂ ਇਸ ਤੋਂ ਉੱਚਾ ਸੰਸਕਰਨ (ਜਿਵੇਂ ਕਿ ਆਫ਼ਿਸ 2013, 2016, 2019, 2021) ਹੋਣਾ ਲਾਜ਼ਮੀ ਹੈ।
  7. ਆਪਣੇ ਲੈਪਟਾਪ ਵਿਚ ਹੇਠਾਂ ਦਿੱਤੇ ਸਾਫ਼ਟਵੇਅਰ ਇੰਸਟਾਲ ਕਰਕੇ ਲਿਆਓ:
    1. Audacity Audio Editor
    2. Open Shot Video Editor
    3. OBS Studio
  8.  ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
  9. ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ। 
  10. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।