Tuesday, May 13, 2025

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ-2025

 


ਇਹ ਕੋਰਸ ਕੰਪਿਊਟਰ ਦੇ ਖੇਤਰ ਵਿਚ ਨੌਕਰੀਆਂ/ਰੁਜ਼ਗਾਰ ਹਾਸਲ ਕਰਨ, ਤਕਨੀਕੀ ਹੁਨਰ ਦੇ ਵਿਕਾਸ/ਨਿਖਾਰ ਅਤੇ ਰੋਜ਼ਾਨਾ ਜ਼ਿੰਦਗੀ ਦੇ ਕੰਪਿਊਟਰ ਗਿਆਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸਰਕਾਰੀ ਨੌਕਰੀਆਂ ਲਈ ਮੰਗੇ ਜਾਂਦੇ ਪ੍ਰਮਾਣ-ਪੱਤਰ ਦੀ ਸ਼ਰਤ ਪੂਰੀ ਕਰਦਾ ਹੈ।

ਇਹ ਕੋਰਸ ਕੰਪਿਊਟਰ ਤੇ ਇੰਟਰਨੈੱਟ ਦੇ ਆਮ ਗਿਆਨ ਤੋਂ ਲੈ ਕੇ ਪੰਜਾਬੀ ਟਾਈਪਿੰਗ, ਪੰਜਾਬੀ ਸਾਫਟਵੇਅਰਾਂ, ਸਾਈਬਰ ਸੰਸਾਰ 'ਚ ਉਭਰਦੇ ਨਵੇਂ ਰੁਝਾਨਾਂ ਅਤੇ ਵਰਡ ਪ੍ਰੋਸੈੱਸਿੰਗ ਆਦਿ ਵਿਚ ਮੁਹਾਰਤ ਪੈਦਾ ਕਰਦਾ ਹੈ।

 

ਫਾਰਮ ਭਰਨ ਲਈ ਇੱਥੇ 'ਤੇ ਕਲਿੱਕ ਕਰੋ

 ***************

ਫਾਰਮ ਭਰਨ/ਰਜਿਸਟਰ ਹੋਣ ਸਮੇਂ ਹਿਦਾਇਤਾਂ

Select Course ਵਾਲੇ ਖਾਨੇ ਵਿਚ General Course After Graduation (Form No –1) ਦੀ ਚੋਣ ਕਰੋ

 

***************

ਕੀ-ਕਦੋਂ ? 
  • ਬਿਨੈ-ਪੱਤਰ ਲੈਣ ਦੀ ਆਖਰੀ ਤਾਰੀਖ : 23 ਮਈ, 2025
  • ਸੈਸ਼ਨ/ਕਲਾਸਾਂ ਦੀ ਸ਼ੁਰੂਆਤ : ਅਗਸਤ, 2025
  • ਇਮਤਿਹਾਨ : ਅਕਤੂਬਰ, 2025 ਦਾ ਆਖਰੀ ਹਫਤਾ
 
 ਦਾਖਲਾ ਪ੍ਰਕਿਰਿਆ
  1. ਦਾਖਲੇ ਲਈ ਰਜਿ. ਫੀਸ Gen: 1000/-, SC: 700/- ਅਦਾ ਕਰਨੀ ਹੋਵੇਗੀ।
  2.  ਦਾਖਲਾ 10+2 ਦੇ ਅੰਕਾਂ ਦੀ ਮੈਰਿਟ ਦੇ ਅਧਾਰ 'ਤੇ ਹੋਵੇਗਾ।
  3. ਸੀਟਾਂ 'ਚ ਰਾਖਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਹੋਵੇਗਾ।
  4. ਚੁੱਣੇ ਗਏ ਉਮੀਂਦਵਾਰ ਮਿੱਥੇ ਸਮੇਂ 'ਚ ਫੀਸ (ਕਰੀਬ 8000/-; 1050 ਰੁਪਏ ਸਕਿਉਰਟੀ ਵਾਪਿਸ ਮਿਲਣਯੋਗ ਸ਼ਾਮਿਲ) ਅਦਾ ਕਰਨਗੇ। ਇਸ ਮਗਰੋਂ ਇਮਤਿਹਾਨ ਲਈ ਕੋਈ ਵੱਖਰੀ ਫੀਸ ਨਹੀਂ ਲਈ ਜਾਵੇਗੀ।

 

 ਪਾਠਕ੍ਰਮ ਡਾਊਨਲੋਡ ਕਰੋ