49ਵੀਂ ਆਨ-ਲਾਈਨ ਵਰਕਸ਼ਾਪ (4-10 ਜਨਵਰੀ)
ਵਰਕਸ਼ਾਪ ਦੀ ਫੀਸ (1000/-) ਭਰਨ ਲਈ ਇੱਥੇ ਕਲਿੱਕ ਕਰੋ
ਨੰ.: ਪਕਸਕ/577 ਮਿਤੀ: 22/12/2020
ਵਾਈਸ ਚਾਂਸਲਰ ਸਾਹਿਬ ਵੱਲੋਂ ਪੀ-ਐੱਚ. ਡੀ. ਦੇ ਨਿਯਮਾਂ ਸਬੰਧੀ ਗਠਿਤ ਕਮੇਟੀ ਦੀ ਹੋਈ ਇਕੱਤਰਤਾ ਵਿਚ ਲਏ ਫ਼ੈਸਲੇ ਅਨੁਸਾਰ ਪੰਜਾਬੀ ਮਾਧਿਅਮ 'ਚ ਪੀ-ਐੱਚ. ਡੀ./ਐੱਮ.ਫਿਲ ਦਾ ਖੋਜ ਕਾਰਜ ਕਰਨ/ਥੀਸਿਸ ਲਿਖਣ ਵਾਲੇ ਖੋਜਾਰਥੀਆਂ ਲਈ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਤੋਂ ਪੰਜਾਬੀ 'ਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਉਣੀ ਲਾਜ਼ਮੀ ਹੈ।
ਕੇਂਦਰ ਵੱਲੋਂ 4 ਤੋਂ 10 ਜਨਵਰੀ, 2021 ਤੱਕ “ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ” ਵਿਸ਼ੇ ਸਬੰਧੀ ਆਨ-ਲਾਈਨ ਵਰਕਸ਼ਾਪ ਸ਼ਾਮੀ 2 ਤੋਂ 5 ਵਜੇ ਤੱਕ ਕਰਵਾਈ ਜਾ ਰਹੀ ਹੈ। ਵਰਕਸ਼ਾਪ ਲਈ ਚਾਹਵਾਨ ਖੋਜਾਰਥੀ ਤੇ ਅਧਿਆਪਕ ਲਿੰਕ ‘ਤੇ ਕਲਿੱਕ ਕਰਕੇ ਆਪਣੀ ਫੀਸ (ਰੁਪਏ 1000/-) ਜਮ੍ਹਾਂ ਕਰਵਾ ਕੇ ਉਸ ਦੀ ਰਸੀਦ/ਕਾਪੀ 31 ਦਸੰਬਰ, 2020 ਤੱਕ ਕੇਂਦਰ ਵਿਖੇ ਜਮ੍ਹਾਂ ਕਰਵਾ ਦੇਣ ਜਾਂ ਈ-ਮੇਲ ਆਈਡੀ pchc@pbi.ac.ih ‘ਤੇ ਭੇਜ ਦੇਣ। ਵਰਕਸ਼ਾਪ ਲਈ ਦਾਖ਼ਲਾ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਹੋਵੇਗਾ।
ਆਨ-ਲਾਈਨ ਵਰਕਸ਼ਾਪ ਲਾਉਣ ਦੀ ਸੁਵਿਧਾ ਸਿਰਫ ਉਨ੍ਹਾਂ ਖੋਜਾਰਥੀਆਂ ਲਈ ਹੋਵੇਗੀ ਜੋ ਕੇਂਦਰ ਵਿਖੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਤੇ ਵਾਰੀ ਦੀ ਉਡੀਕ ਵਿਚ ਹਨ ਜਾਂ ਉਹ ਖੋਜਾਰਥੀ ਜਿਨ੍ਹਾਂ ਦਾ ਥੀਸਿਜ਼ ਜਨਵਰੀ, 2021 ਵਿਚ ਹੀ ਜਮ੍ਹਾਂ ਹੋਣਾ ਹੈ।
ਕੋਆਰਡੀਨੇਟਰ