Sunday, June 16, 2024

ਸੱਤ ਰੋਜ਼ਾ ਕਾਰਜਸ਼ਾਲਾ (Workshop)

 

ਸੱਤ ਰੋਜ਼ਾ ਕਾਰਜਸ਼ਾਲਾ

ਵਿਸ਼ਾ: ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

(7 Days Workshop on "Use of Computer in Punjabi")

 ਲਾਜ਼ਮੀ ਸ਼ਰਤ

ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ




ਤਾਰੀਖ਼: 20 ਤੋਂ 28 ਜੂਨ, 2024    ਸਮਾਂ :  ਸ਼ਾਮੀ 2 ਤੋਂ 5 ਵਜੇ ਤੱਕ

(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')

(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 500/- ਤੇ ਬਾਕੀ ਉਮੀਦਵਾਰਾਂ ਲਈ 800/- ) 


ਆਨ-ਲਾਈਨ ਫ਼ੀਸ ਭਰਨ ਲਈ ਕਲਿੱਕ ਕਰੋ

ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ 


ਡਾਊਨਲੋਡ ਕਰੋ

ਕੋਰਸ ਸਮਾਂ-ਸਾਰਨੀ

ਮਾਡਿਊਲ ਫਾਈਲਾਂ

ਜ਼ਰੂਰੀ ਹਿਦਾਇਤਾਂ

  1. ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
  2. ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
  3. ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ। 
  4. ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ/ਥਿਊਰੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।  
  5. ਸਫਲਤਾਪੂਰਵਕ ਬਿਨੈ-ਪੱਤਰ ਅਪਲੋਡ ਕਰਨ ਵਾਲੇ ਉਮੀਦਵਾਰਾਂ ਨੂੰ ਵਰਕਸ਼ਾਪ ਨਾਂ ਦੇ ਵਟਸਐਪ ਗਰੁੱਪ ਵਿਚ ਸ਼ਾਮਿਲ ਕੀਤਾ ਜਾਵੇਗਾ ਵਰਕਸ਼ਾਪ ਬਾਰੇ ਨੋਟਸ/ਪ੍ਰਯੋਗੀ ਹਦਾਇਤ ਸਮੱਗਰੀ ਤੇ ਹੋਰ ਜਾਣਕਾਰੀ ਵਟਸਐਪ ਗਰੁੱਪ ਅਤੇ ਕੇਂਦਰ ਦੀ ਵੈੱਬਸਾਈਟ www.punjabicomputer.com (ਲਿੰਕ: ਵਰਕਸ਼ਾਪ) ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ

 
ਫੀਸ ਭਰਨ ਦੀ ਪ੍ਰਕਿਰਿਆ ਦਾ ਕਦਮ-ਦਰ-ਕਦਮ ਵੇਰਵਾ (ਤਸਵੀਰ 'ਤੇ ਕਲਿੱਕ ਕਰੋ)


ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ

ਯੂਨੀਵਰਸਿਟੀ ਦਾ “ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ” ਪਿਛਲੇ 14 ਸਾਲਾਂ ਤੋਂ ਪੰਜਾਬੀ ਕੰਪਿਊਟਰਕਾਰੀ (Punjabi Computing) ਬਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਵਰਤੋਂਕਾਰਾਂ ਨੂੰ ਫ਼ੋਨ ਹੈਲਪ ਲਾਈਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈਕੇਂਦਰ ਵਿਖੇ 120 ਘੰਟਿਆਂ ਦਾ ਤਿਮਾਹੀ ਸਰਟੀਫਿਕੇਟ ਕੋਰਸ, ਸੱਤ ਰੋਜ਼ਾ ਵਰਕਸ਼ਾਪਾਂ ਅਤੇ ਤਿੰਨ ਰੋਜ਼ਾ ਕਰੈਸ਼ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਹੁਣ ਪੰਜਾਬੀ ਵਿਭਾਗ ਦਾ ਹਿੱਸਾ ਬਣ ਗਏ ਇਸ ਕੇਂਦਰ ਵੱਲੋਂ ਅਧਿਆਪਕਾਂ ਤੇ ਖੋਜਾਰਥੀਆਂ ਦੀ ਮੰਗ ’ਤੇ ਗਰਮੀ ਦੀਆਂ ਛੁੱਟੀਆਂ ਵਿਚ ਇਕ ਵਿਸ਼ੇਸ਼ ਆਨ-ਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ

 

ਦਾਖ਼ਲੇ ਲਈ ਨਿਯਮ-ਸ਼ਰਤਾਂ

ü  ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਦੇ ਨਾਲ-ਨਾਲ ਬਾਹਰਲੇ ਉਮੀਦਵਾਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ ਕੋਈ ਵੀ ਅਧਿਆਪਕ, ਖੋਜਾਰਥੀ/ਵਿਦਿਆਰਥੀ, ਪੱਤਰਕਾਰ, ਲੇਖਕ ਜਾਂ ਕਿਸੇ ਹੋਰ ਖੇਤਰ ਵਿਚ ਕੰਮ ਕਰਨ ਵਾਲਾ (ਘੱਟੋ-ਘੱਟ 10+2 ਪਾਸ) ਇਸ ਵਰਕਸ਼ਾਪ ਵਿਚ ਭਾਗ ਲੈ ਸਕਦਾ ਹੈ

ü  ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੀ ਲਾਜ਼ਮੀ ਸ਼ਰਤ ਵਾਲੇ ਯੂਨੀਵਰਸਿਟੀ ਦੇ ਐੱਮ-ਫਿੱਲ/ਪੀਐੱਚ-ਡੀ ਦੇ ਖੋਜਾਰਥੀਆਂ ਨੂੰ ਪਹਿਲ ਮਿਲੇਗੀ







ਪ੍ਰੀਖਿਆ/ਮੁਲਾਂਕਣ

1.    ਰੋਜ਼ਾਨਾ ਕੰਮ-ਸੌਂਪਣੀ (Assignment)/ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲਾਂ ਦਾ ਇਮਤਿਹਾਨ

2.    ਛੇਵੇਂ ਦਿਨ ਅੰਤਿਮ ਪ੍ਰਯੋਗੀ ਅਤੇ ਥਿਊਰੀ ਪ੍ਰੀਖਿਆ

 ਸਰਟੀਫਿਕੇਟ

ਕੇਂਦਰ ਵੱਲੋਂ ਨਿਰਧਾਰਿਤ ਨਿਯਮਾਂ ਤਹਿਤ ਕਲਾਸਾਂ ‘ਚ ਹਾਜ਼ਰ ਰਹਿਣ ਅਤੇ ਇਮਤਿਹਾਨ ਵਿਚੋਂ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ

 

ਵਰਕਸ਼ਾਪ ਦਾ ਪਾਠਕ੍ਰਮ

1.    ਕੰਪਿਊਟਰ ਬਾਰੇ ਜਾਣ-ਪਛਾਣ

2.    ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ

3.    ਯੂਨੀਕੋਡ ਪ੍ਰਣਾਲੀ

4.    ਟਾਈਪਿੰਗ ਅਤੇ ਪਰੂਫ਼ ਰੀਡਿੰਗ

5.    ਲਿਪੀਅੰਤਰਨ, ਭਾਸ਼ਾਈ ਟੂਲ ਅਤੇ ਓਸੀਆਰ

6.    ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ ; ਪੰਜਾਬੀ ਅਤੇ ਮਸ਼ੀਨੀ ਬੁੱਧੀਮਾਨਤਾ (AI)

7.    ਸਮਾਰਟ ਫੋਨ ਉਤੇ ਪੰਜਾਬ ਦੀ ਵਰਤੋਂ

 

ਲੋੜੀਂਦੇ ਸਾਫਟਵੇਅਰ/ਹਾਰਡਵੇਅਰ

ü  ਪ੍ਰਯੋਗੀ ਅਭਿਆਸ ਲਈ ਉਮੀਦਵਾਰ ਕੋਲ ਵਿੰਡੋਜ਼ (ਵਿੰਡੋਜ਼-7 ਜਾਂ ਨਵਾਂ ਸੰਸਕਰਨ) ਅਧਾਰਿਤ ਕੰਪਿਊਟਰ/ਲੈਪਟਾਪ ਅਤੇ ਸਮਾਰਟ ਫੋਨ ਦਾ ਪ੍ਰਬੰਧ ਹੋਵੇ

ü  ਕੰਪਿਊਟਰ ਵਿਚ ਐੱਮਐੱਸ ਆਫਿਸ (2007 ਜਾਂ ਨਵਾਂ ਸੰਸਕਰਨ) ਮੌਜੂਦ ਹੋਵੇ। 

ü  ਕੰਪਿਊਟਰ ਅਤੇ ਫੋਨ ’ਤੇ ਉੱਚ ਚਾਲ ਵਾਲਾ ਇੰਟਰਨੈੱਟ ਕੁਨੈਕਸ਼ਨ

ü  ਹੈੱਡ ਫੋਨ/ਈਅਰ ਫੋਨ/ਈਅਰ ਬਡਜ਼

ü  ਕੰਪਿਊਟਰ ਲਈ ਅੱਖਰ-2016 ਅਤੇ 2021 ਸਾਫਟਵੇਅਰ

ü  ਸਮਾਰਟ ਫੋਨ ਲਈ ਜੀ-ਬੋਰਡ, ਪੰਜਾਬੀ ਲਿਪੀਕਾਰ, ਪਲਟਾਵਾ, ਗੂਗਲ ਲੈਂਜ਼, ਗੂਗਲ ਟਰਾਂਸਲੇਟਰ, ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼, ਗੂਗਲ ਕੀਪ, ਕਲਿੱਕ-ਟੂ-ਚੈਟ, ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਕੀਪ, ਫਾਈਂਡ ਮਾਈ ਡਿਵਾਈਸ, ਗੂਗਲ ਪੇਰੈਂਟਲ ਕੰਟਰੌਲ, ਪੰਜਾਬੀ ਪੀਡੀਆ, ਟੈਪ ਸਕੈਨਰ ਐਪਸ।

ਨੋਟ

1) ਸਾਫਟਵੇਅਰਾਂ ਬਾਰੇ ਹੋਰ ਜਾਣਕਾਰੀ ਜਾਂ ਇੰਸਟਾਲ ਕਰਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੇ ਦਫਤਰੀ ਸਹਾਇਕ ਸ. ਮਨਿੰਦਰ ਸਿੰਘ ਨਾਲ ਮੋਬਾਈਲ ਨੰ. 9814939291 ’ਤੇ ਸੰਪਰਕ ਕੀਤਾ ਜਾਵੇ।

2) ਕਲਾਸ ਤੋਂ ਇਲਾਵਾ ਪੜ੍ਹਾਈ/ਪ੍ਰਯੋਗੀ ਅਭਿਆਸ ਲਈ ਰੋਜ਼ਾਨਾ 3-4 ਘੰਟੇ ਰਾਖਵੇਂ ਰੱਖਣੇ ਲਾਜ਼ਮੀ

  

**********    **********    **********    **********    **********   

 





 



2 comments:

  1. It seems like the link you've shared leads to a blog page. However, I am unable to access the link directly. Could you describe the content or key points of the blog? That way, I can help you craft a relevant and thoughtful comment.

    best regards

    starlink subscription australia







    ReplyDelete
  2. "Great initiative! Workshops like this play a vital role in promoting digital literacy and empowering communities with essential computer skills. Keep up the good work!"

    best regards

    OptiComm vs NBN – Which is Better?

    ReplyDelete