Tuesday, June 2, 2026

ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ/Online Workshop: Punjabi Computing


ਇਕ ਹਜ਼ਾਰ (1000/-) ਰੁਪਏ ਫ਼ੀਸ ਸਹਿਤ ਆਨ-ਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼  

22 ਮਈ, 2026

ਪ੍ਰੋਗਰਾਮ

11 ਤੋਂ 17 ਜੂਨ, 2026

ਸਮਾਂ ਸ਼ਾਮੀ 2 ਤੋਂ 5 ਵਜੇ ਤੱਕ

ਆਫਲਾਈਨ 

ਪ੍ਰਯੋਗੀ ਇਮਤਿਹਾਨ ਅਤੇ ਸਮਾਪਤੀ ਸਮਾਰੋਹ: 18 ਜੂਨ, 2026 

(ਨੋਟ: ਆਫਲਾਈਨ ਪ੍ਰਯੋਗੀ/ਪ੍ਰੈਕਟੀਕਲ ਪ੍ਰੀਖਿਆ ਸਿਰਫ ਸਰਟੀਫਿਕੇਟ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਲਈ ਜਾਵੇਗੀ)

 

ਫ਼ੀਸ/ਫਾਰਮ

1.     ਉਮੀਦਵਾਰ ਦਿੱਤੇ QR ਕੋਡ ਨੂੰ ਸਕੈਨ ਕਰਕੇ ਯੂਨੀਵਰਸਿਟੀ ਫ਼ੀਸ ਪੋਰਟਲ ਉੱਤੇ ਜਾ ਕੇ 1000/- ਰੁਪਏ ਫ਼ੀਸ ਦਾ ਆਨ-ਲਾਈਨ ਭੁਗਤਾਨ ਕਰੇਗਾ ਤੇ ਫ਼ੀਸ ਦੀ ਰਸੀਦ /ਸਕਰੀਨ ਫ਼ੋਟੋ ਨੂੰ ਸਾਂਭੇਗਾ।


2.    ਉਮੀਦਵਾਰ ਫਾਰਮ ਵਾਲੇ QR ਕੋਡ ਰਾਹੀਂ ਆਨਲਾਈਨ ਫਾਰਮ ਵਿਚ ਮੰਗਿਆ ਵੇਰਵਾ ਭਰਕੇ ਫਾਰਮ ਜਮ੍ਹਾਂ ਕਰੇਗਾ, ਫੀਸ ਦੀ ਰਸੀਦ ਅਤੇ ਆਪਣੀ ਪਾਸਪੋਰਟ ਅਕਾਰ ਦੀ ਤਾਜ਼ਾ ਤਸਵੀਰ ਵਟਸਐਪ ਨੰਬਰ 9780939291 ’ਤੇ ਸਾਂਝਾ ਕਰੇਗਾ।


3.    ਸਫਲਤਾਪੂਰਵਕ ਬਿਨੈ-ਪੱਤਰ ਅਪਲੋਡ ਕਰਨ ਅਤੇ ਵਟਸਐਪ ਕਰਨ ਵਾਲੇ ਉਮੀਦਵਾਰਾਂ ਨੂੰ ‘ਵਰਕਸ਼ਾਪ-60 ਨਾਂ ਦੇ ਵਟਸਐਪ/ਟੈਲੀਗ੍ਰਾਮ ਗਰੁੱਪ ਵਿਚ ਸ਼ਾਮਿਲ ਕੀਤਾ ਜਾਵੇਗਾ। ਵਰਕਸ਼ਾਪ ਬਾਰੇ ਨੋਟਸ/ਪ੍ਰਯੋਗੀ ਹਦਾਇਤ ਸਮੱਗਰੀ ਤੇ ਹੋਰ ਜਾਣਕਾਰੀ ਵਟਸਐਪ/ਟੈਲੀਗ੍ਰਾਮ ਗਰੁੱਪ ਅਤੇ ਕੇਂਦਰ ਦੀ ਵੈੱਬਸਾਈਟ www.punjabicomputer.com (ਲਿੰਕ: ਆਨ-ਲਾਈਨ ਵਰਕਸ਼ਾਪ) 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ 9780939291 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ

ਯੂਨੀਵਰਸਿਟੀ ਦਾ “ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ” ਪਿਛਲੇ 16 ਸਾਲਾਂ ਤੋਂ ਪੰਜਾਬੀ ਕੰਪਿਊਟਰਕਾਰੀ (Punjabi Computing) ਬਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਵਰਤੋਂਕਾਰਾਂ ਨੂੰ ਫ਼ੋਨ ਹੈਲਪ ਲਾਈਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈ। ਕੇਂਦਰ ਵਿਖੇ 120 ਘੰਟਿਆਂ ਦਾ ਤਿਮਾਹੀ ਸਰਟੀਫਿਕੇਟ ਕੋਰਸ (ਦਾਖਲੇ pupadmissions.ac.in ਉੱਤੇ), ਸੱਤ ਰੋਜ਼ਾ ਵਰਕਸ਼ਾਪਾਂ ਅਤੇ ਤਿੰਨ ਰੋਜ਼ਾ ਕਰੈਸ਼ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਦਾਖ਼ਲੇ ਲਈ ਨਿਯਮ-ਸ਼ਰਤਾਂ

ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਦੇ ਨਾਲ-ਨਾਲ ਬਾਹਰਲੇ ਉਮੀਦਵਾਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ। ਕੋਈ ਵੀ ਅਧਿਆਪਕ, ਖੋਜਾਰਥੀ/ਵਿਦਿਆਰਥੀ, ਪੱਤਰਕਾਰ, ਲੇਖਕ ਜਾਂ ਕਿਸੇ ਹੋਰ ਖੇਤਰ ਵਿਚ ਕੰਮ ਕਰਨ ਵਾਲਾ (ਘੱਟੋ-ਘੱਟ 10+2 ਪਾਸ) ਇਸ ਵਰਕਸ਼ਾਪ ਵਿਚ ਭਾਗ ਲੈ ਸਕਦਾ ਹੈ।

ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੀ ਲਾਜ਼ਮੀ ਸ਼ਰਤ ਵਾਲੇ ਯੂਨੀਵਰਸਿਟੀ ਦੇ ਪੀਐੱਚ-ਡੀ ਦੇ ਖੋਜਾਰਥੀਆਂ ਨੂੰ ਪਹਿਲ ਮਿਲੇਗੀ।


ਇਕ ਹਜ਼ਾਰ (1000/-) ਰੁਪਏ ਫ਼ੀਸ ਸਹਿਤ ਆਨ-ਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼  

22 ਮਈ, 2026

ਪ੍ਰੋਗਰਾਮ

11 ਤੋਂ 17 ਜੂਨ, 2026

ਸਮਾਂ ਸ਼ਾਮੀ 2 ਤੋਂ 5 ਵਜੇ ਤੱਕ

ਆਫਲਾਈਨ ਪ੍ਰੈਕਟੀਕਲ ਇਮਤਿਹਾਨ ਅਤੇ ਸਮਾਪਤੀ ਸਮਾਰੋਹ:

 18 ਜੂਨ, 2026 

ਪ੍ਰੀਖਿਆ/ਮੁਲਾਂਕਣ

1.    ਰੋਜ਼ਾਨਾ ਕੰਮ-ਸੌਂਪਣੀ (Assignment)/ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲਾਂ ਦਾ ਆਨ-ਲਾਈਨ ਇਮਤਿਹਾਨ

2.    ਪ੍ਰਯੋਗੀ ਪ੍ਰੀਖਿਆ: 18 ਜੂਨ, 2026

ਨੋਟ: ਅੰਤਿਮ ਪ੍ਰਯੋਗੀ ਪ੍ਰੀਖਿਆ ਰਵਾਇਤੀ (ਆਫ਼ਲਾਈਨ) ਵਿਧੀ ਰਾਹੀਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਕੰਪਿਊਟਰ ਲੈਬ ਵਿਚ ਹੋਵੇਗੀ ਬਾਹਰਲੇ (300 ਕਿ.ਮੀ. ਤੋਂ ਵੱਧ ਦੂਰੀ ਵਾਲੇ) ਉਮੀਦਵਾਰ ਚਾਹੁਣ ਤਾਂ ਉਹ ਅਗਾਊ ਲਿਖਤੀ ਪ੍ਰਵਾਨਗੀ ਲੈ ਕੇ ਪ੍ਰਯੋਗੀ ਇਮਤਿਹਾਨ ਆਨਲਾਈਨ ਦੇ ਸਕਦੇ ਹਨ।

ਸਰਟੀਫਿਕੇਟ

ਕੇਂਦਰ ਵੱਲੋਂ ਨਿਰਧਾਰਿਤ ਨਿਯਮਾਂ ਤਹਿਤ ਕਲਾਸਾਂ ‘ਚ ਹਾਜ਼ਰ ਰਹਿਣ ਅਤੇ ਇਮਤਿਹਾਨ ਵਿਚੋਂ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਈ-ਮੇਲ ਰਾਹੀਂ ਆਨ-ਲਾਈਨ ਸਰਟੀਫਿਕੇਟ ਭੇਜੇ ਜਾਣਗੇ।

ਵਰਕਸ਼ਾਪ ਦਾ ਪਾਠਕ੍ਰਮ

1.    ਕੰਪਿਊਟਰ ਬਾਰੇ ਜਾਣ-ਪਛਾਣ

2.    ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ

3.    ਯੂਨੀਕੋਡ ਪ੍ਰਣਾਲੀ

4.    ਟਾਈਪਿੰਗ ਅਤੇ ਪਰੂਫ਼ ਰੀਡਿੰਗ (ਅੱਖਰ-2021 ਭਾਗ-1)

5.    ਲਿਪੀਅੰਤਰਨ, ਭਾਸ਼ਾਈ ਟੂਲ ਅਤੇ ਓਸੀਆਰ (ਅੱਖਰ-2021 ਭਾਗ-2)

6.    ਇੰਟਰਨੈੱਟ ਅਤੇ ਮਸ਼ੀਨੀ ਬੁੱਧੀ (AI) ਐਪਸ ਉੱਤੇ ਪੰਜਾਬੀ ਦੀ ਵਰਤੋਂ

7.    ਸਮਾਰਟ ਫੋਨ ਉੱਤੇ ਪੰਜਾਬੀ ਦੀ ਵਰਤੋਂ

ਲੋੜੀਂਦੇ ਸਾਫਟਵੇਅਰ/ਹਾਰਡਵੇਅਰ

  1. ਪ੍ਰਯੋਗੀ ਅਭਿਆਸ ਲਈ ਉਮੀਦਵਾਰ ਕੋਲ ਸਮਾਰਟ ਫੋਨ ਅਤੇ ਵਿੰਡੋਜ਼ (ਵਿੰਡੋਜ਼-10 ਜਾਂ ਨਵਾਂ ਸੰਸਕਰਨ) ਅਧਾਰਿਤ ਕੰਪਿਊਟਰ/ਲੈਪਟਾਪ
  2. ਕੰਪਿਊਟਰ ਵਿਚ ਐੱਮਐੱਸ ਆਫਿਸ (2013 ਜਾਂ ਨਵਾਂ ਸੰਸਕਰਨ)
  3. ਕੰਪਿਊਟਰ ਅਤੇ ਫੋਨ ’ਤੇ ਉੱਚ ਚਾਲ ਵਾਲਾ ਇੰਟਰਨੈੱਟ ਕੁਨੈਕਸ਼ਨ
  4. ਹੈੱਡ ਫੋਨ/ਈਅਰ ਫੋਨ/ਈਅਰ ਬਡਜ਼
  5. ਅੱਖਰ-2021 ਸਾਫਟਵੇਅਰ (ਕੰਪਿਊਟਰ/ਵਿੰਡੋਜ਼ ਸਾਫ਼ਟਵੇਅਰ)
  6. ਜੀ-ਬੋਰਡ, ਲਿਖਦਾ ਪੰਜਾਬ, ਪਲਟਾਵਾ, ਗੂਗਲ ਲੈਂਜ਼, ਗੂਗਲ ਟਰਾਂਸਲੇਟਰ, ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼, ਕਲਿੱਕ-ਟੂ-ਚੈਟ, ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਕੀਪ, ਚੈਟ-ਜੀਪੀਟੀ, ਜੈਮਨੀ, ਗਰੋਕ (ਮੋਬਾਈਲ/ਐਂਡਰਾਇਡ ਐਪਸ)


ਨੋਟ:

1) ਸਾਫਟਵੇਅਰਾਂ ਬਾਰੇ ਹੋਰ ਜਾਣਕਾਰੀ ਜਾਂ ਇੰਸਟਾਲ ਕਰਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੇ ਸੀਨੀਅਰ ਅਸਿਸਟੈਂਟ ਸ. ਮਨਿੰਦਰ ਸਿੰਘ ਨਾਲ ਮੋਬਾਈਲ ਨੰ. 9780939291 ਤੇ ਸੰਪਰਕ ਕੀਤਾ ਜਾਵੇ।

2) ਕਲਾਸ ਤੋਂ ਇਲਾਵਾ ਪੜ੍ਹਾਈ/ਪ੍ਰਯੋਗੀ ਅਭਿਆਸ ਲਈ ਰੋਜ਼ਾਨਾ 2-3 ਘੰਟੇ ਰਾਖਵੇਂ ਰੱਖਣੇ ਲਾਜ਼ਮੀ ਹਨ।

No comments:

Post a Comment