ਡਾਊਨਲੋਡ

1. ਪਾਠਕ੍ਰਮ (Syllabus)


ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (120 ਘੰਟਿਆਂ ਦਾ ਤਿਮਾਹੀ ਕੋਰਸ)
Certificate Course in Punjabi Computing
ਡਾਊਨਲੋਡ ਕਰੋ/Download
ਸੱਤ ਰੋਜ਼ਾ ਵਰਕਸ਼ਾਪ
Seven days Workshop
ਡਾਊਨਲੋਡ ਕਰੋ/Download
ਤਿੰਨ ਰੋਜ਼ਾ ਤਤਕਾਲੀ ਕੋਰਸ
3 Days Crash Course
ਗੂਗਲ ਵਿਚ ਬਲੌਗ ਬਣਾਉਣਾ ਪਹਿਲਾ ਦਿਨ 
ਗੂਗਲ ਵਿਚ ਖਾਤਾ ਬਣਾਉਣਾ, ਬਲੌਗ ਬਣਾਉਣਾ, ਬਲੌਗ ਵਿਚ ਪੇਜ ਜੋੜਨਾ, ਪੋਸਟ ਪਾਉਣਾ, ਪੋਸਟ ਨੂੰ ਸਜਾਉਣਾ, ਲੇਬਲ ਲਾਉਣਾ, ਪੋਸਟ ਸਮਾਂਬੱਧ (schedule) ਕਰਨਾ, ਦ੍ਰਿਸ਼ (preview) ਵੇਖਣਾ 
ਦੂਜਾ ਦਿਨ
ਪੋਸਟਾਂ ਸੰਪਾਦਤ ਕਰਨਾ, ਤਸਵੀਰਾਂ ਪਾਉਣਾ, ਵੈੱਬ ਲਿੰਕ ਅਤੇ ਵੀਡੀਓ, ਪ੍ਰੋਜੈਕਟ 

ਤੀਜਾ ਦਿਨ
ਸਿਖਰ ਪੱਟੀ (Banner) ਲਾਉਣਾ, ਰੰਗ-ਰੂਪ (theme) ਚੁਣਨਾ, ਖ਼ਾਕਾ ਜਾਂ ਰੂਪ-ਰੇਖਾ (layout) ਬਦਲਣਾ, ਟਿੱਪਣੀਆਂ (comments) ਦਾ ਪ੍ਰਬੰਧ ਕਰਨਾ, ਜੁਗਤਾਂ (gadget) ਦਾਖਲ ਕਰਨਾ, ਬਲੌਗੀ ਨੁਕਤੇ
ਗੂਗਲ ਫਾਰਮ ਰਾਹੀਂ ਸਰਵੇਖਣ

ਪਹਿਲਾ ਦਿਨ
ਸਰਵੇਖਣ ਕਰਨ, ਰਾਇ ਲੈਣ,ਅਰਜ਼ੀ ਫਾਰਮ ਭਰਨ, ਟੈੱਸਟ ਲੈਣ ਅਤੇ ਰਜਿਸਟਰੇਸ਼ਨ ਲਈ ਗੂਗਲ ਫਾਰਮ ਦੀ ਵਰਤੋਂ, ਗੂਗਲ ਫਾਰਮ ਵਿਚ ਪੁੱਛੇ ਜਾਣ ਵਾਲੇ ਸਵਾਲਾਂ ਦੀਆਂ ਕਿਸਮਾਂ, ਵੈੱਬਸਾਈਟ, ਗਰਿੱਡ ਜਾਂ ਗੂਗਲ ਡਰਾਈਵ ਰਾਹੀਂ ਗੂਗਲ ਫਾਰਮ ਖੋਲ੍ਹਣਾ, ਆਨ-ਲਾਈਨ ਸਰਵੇਖਣ ਲਈ ਫਾਰਮ ਬਣਾਉਣਾ, ਪ੍ਰੋਜੈਕਟ-1
ਦੂਜਾ ਦਿਨ
ਆਨ-ਲਾਈਨ ਪ੍ਰੀਖਿਆ ਲਈ ਫਾਰਮ ਬਣਾਉਣਾ, ਫਾਰਮ ਵਿਚ ਜਵਾਬੀ ਕੀਅ ਅਤੇ ਅੰਕ ਨਿਰਧਾਰਿਤ ਕਰਨੇ, ਦ੍ਰਿਸ਼ ਵੇਖਣਾ, ਅੰਕੜੇ ਦਾਖਲ ਕਰਾਉਣਾ, ਨਤੀਜਾ ਵੇਖਣਾ, ਗੂਗਲ ਸ਼ੀਟ ਵਿਚ ਨਤੀਜਾ ਵੇਖਣਾ, ਗੂਗਲ ਸ਼ੀਟ ਨੂੰ ਐਮਐਸ ਐਕਸੇਲ ਸ਼ੀਟ ਵਜੋਂ ਡਾਊਨਲੋਡ ਕਰਨਾ, ਪ੍ਰੋਜੈਕਟ-2
ਤੀਜਾ ਦਿਨ
ਗੂਗਲ ਡਰਾਈਵ ਵਿਚ ਆਪਣੀ ਮਰਜ਼ੀ ਦੇ ਫੋਲਡਰ ਵਿਚ ਫਾਰਮ ਸੇਵ ਕਰਨਾ, ਥੀਮ/ਪਸੰਦ ਦਾ ਡਿਜ਼ਾਈਨ ਲਾਉਣਾ, ਕਾਰਜ ਪੱਟੀ ਲਾਉਣਾ, ਸਵਾਲਾਂ ਦੇ ਕ੍ਰਮ ਨੂੰ ਅੱਗੇ-ਪਿੱਛੇ ਕਰਨਾ, ਤਸੱਲੀ ਲਈ ਸੁਨੇਹਾ ਪਾਉਣਾ, ਲਿੰਕ ਸਾਂਝਾ ਕਰਨਾ, ਪ੍ਰੋਜੈਕਟ-3
ਆਡਿਓ ਐਡਿਟਿੰਗ
ਵੀਡਿਓ ਐਡਿੰਟਿੰਗ
ਟਾਈਪ ਸੈਟਿੰਗ ਤੇ ਪ੍ਰਕਾਸ਼ਨਾਂ
ਪੀਪੀਟੀ ਬਣਾਉਣਾ
ਯੂ-ਟਿਊਬਿੰਗ

    1. 38ਵੀਂ ਵਰਕਸ਼ਾਪ (25ਜੂਨ ਤੋਂ 01 ਜੁਲਾਈ 2018)
    2. 39ਵੀਂ ਵਰਕਸ਼ਾਪ (3-11 ਦਸੰਬਰ 2018)  
    3. 40ਵੀਂ ਵਰਕਸ਼ਾਪ (4-12 ਫਰਬਰੀ, 2019)       

   1 comment:

   1. ਇਹ ਕੋਰਸ ਸਚਮੁੱਚ ਹੀ ਬਹੁਤ ਵਧੀਆ ਤਰੀਕੇ ਨਾਲ ਡਿਜਾਈਨ ਕੀਤੇ ਗਏ ਹਨ, ਪੰਜਾਬੀ ਮਾਧੀਅਮ ਵਿੱਚ ਹੋਣ ਕਾਰਨ ਪੰਜਾਬੀ ਭਾਸ਼ਾ ਵਾਲੇ ਵਿਦਿਆਰਥੀਆਂ ਦੀ ਕੰਪਿਊਟਰ ਬਾਰੇ ਜੋ ਸਮਝ ਵਿਕਸਿਤ ਹੁੰਦੀ ਹੈ ਸਾਇਦ ਅੰਗਰੇਜੀ ਭਾਸ਼ਾ ਦੇ ਕਾਰਨ ਉਹਨਾਂ ਨੂੰ ਪਹਿਲਾਂ ਕਈ ਚੀਜਾਂ ਜੋ ਸਮਝ ਨਹੀਂ ਸਨ ਆਉਦੀਆਂ ,ਬਾਕੀ ਡਾਂ ਸੀ.ਪੀ. ਕੰਬੋਜ ਜੀ ਦਾ ਪੜਾਉਣ ਤੇ ਸਮਝਾਉਣ ਦਾ ਤਰੀਕਾ ਇਸ ਵਿਸ਼ੇ ਨੂੰ ਰੌਚਕ ਤੇ ਆਮ ਇਨਸਾਨ ਦੇ ਸਮਝਣਯੋਗ ਬਣਾ ਦਿੰਦਾ ਹੈ। ਮੈ ਐਡਵੋਕੇਟ ਜਗਮੋਹਨ ਸਿੰਘ ਜਟਾਣਾ ਇਸ ਕੋਰਸ ਦਾ ਵਿਦਿਆਰਥੀ ਹੋਣ ਤੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹਾਂ ਨਹੀਂ ਤਾਂ ਐਮ.ਸੀ.ਏ. ਕਰਨ ਤੋਂ ਬਾਅਦ ਵੀ ਮੈਨੂੰ ਇੰਨਾ ਗਿਆਨ ਨਹੀ ਸੀ ਜੋ ਇਸ ਸਰਟੀਫਿਕੇਟ ਕੋਰਸ ਤੋਂ ਬਾਅਦ ਹੋਇਆ।

    ReplyDelete