Friday, July 15, 2022

54ਵੀਂ ਸੱਤ ਰੋਜ਼ਾ ਆਨ-ਲਾਈਨ ਵਰਕਸ਼ਾਪ ਵਿਚ ਦਾਖਲੇ ਲਈ ਅਰਜ਼ੀਆਂ ਦੀ ਮੰਗ

ਵਰਕਸ਼ਾਪ ਦੀ ਫੀਸ (1000/- ਰੁਪਏ) ਭਰਨ ਲਈ ਇੱਥੇ ਕਲਿੱਕ ਕਰੋ

 

ਸਟੈੱਪ-1 (ਫ਼ੀਸ ਭਰੋ)

             ਉਮੀਦਵਾਰ ਦਿੱਤੇ ਕਿਊਆਰ (QR) ਕੋਡ ਨੂੰ ਸਕੈਨ ਕਰਕੇ ਯੂਨੀਵਰਸਿਟੀ ਫ਼ੀਸ ਪੋਰਟਲ ਉੱਤੇ ਜਾ ਕੇ 1000/- ਰੁਪਏ ਫ਼ੀਸ ਦਾ ਆਨ-ਲਾਈਨ ਭੁਗਤਾਨ ਕਰੇਗਾ ਤੇ ਫ਼ੀਸ ਦੀ ਰਸੀਦ /ਸਕਰੀਨ ਫ਼ੋਟੋ ਨੂੰ ਸਾਂਭੇਗਾ।

 
 
ਫੀਸ ਭਰਨ ਦੀ ਪ੍ਰਕਿਰਿਆ ਦਾ ਕਦਮ-ਦਰ-ਕਦਮ ਵੇਰਵਾ (ਤਸਵੀਰ 'ਤੇ ਕਲਿੱਕ ਕਰੋ)


ਸਟੈੱਪ-2 (ਫਾਰਮ ਭਰੋ)

       ਉਮੀਦਵਾਰ ਫਾਰਮ ਵਾਲੇ ਕਿਊਅਰ ਕੋਡ ਰਾਹੀਂ ਆਨ-ਲਾਈਨ ਫਾਰਮ ਵਿਚ ਮੰਗਿਆ ਵੇਰਵਾ ਭਰਕੇ ਤਸਵੀਰ, ਫ਼ੀਸ ਰਸੀਦ/ਸਕਰੀਨ ਫ਼ੋਟੋ ਅਪਲੋਡ ਕਰੇਗਾ।

 

3.    ਸਫਲਤਾਪੂਰਵਕ ਬਿਨੈ-ਪੱਤਰ ਅਪਲੋਡ ਕਰਨ ਵਾਲੇ ਉਮੀਦਵਾਰਾਂ ਨੂੰ ਵਰਕਸ਼ਾਪ-54 ਨਾਂ ਦੇ ਵਟਸਐਪ/ਟੈਲੀਗ੍ਰਾਮ ਗਰੁੱਪ ਵਿਚ ਸ਼ਾਮਿਲ ਕੀਤਾ ਜਾਵੇਗਾ ਵਰਕਸ਼ਾਪ ਬਾਰੇ ਨੋਟਸ/ਪ੍ਰਯੋਗੀ ਹਦਾਇਤ ਸਮੱਗਰੀ ਤੇ ਹੋਰ ਜਾਣਕਾਰੀ ਵਟਸਐਪ/ਟੈਲੀਗ੍ਰਾਮ ਗਰੁੱਪ ਅਤੇ ਕੇਂਦਰ ਦੀ ਵੈੱਬਸਾਈਟ www.punjabicomputer.com (ਲਿੰਕ: ਆਨ-ਲਾਈਨ ਵਰਕਸ਼ਾਪ) ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ

    

     ਵਰਕਸ਼ਾਪ ਬਾਰੇ ਵਧੇਰੇ ਜਾਣਕਾਰੀ ਲਈ ਕੇਂਦਰ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨਾਲ 94174-55614 ’ਤੇ ਜਾਂ ਦਫਤਰ ਦੇ ਸੰਪਰਕ ਨੰਬਰਾਂ 0175-5136566, 5136459 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

***** ਵਰਕਸ਼ਾਪ ਬਾਰੇ ਜਾਣਕਾਰੀ: ਵੀਡੀਓ ਵੇਖੋ *****

ਡਾ. ਗੁਰਮੁਖ ਸਿੰਘ (ਮੁਖੀ, ਪੰਜਾਬੀ ਵਿਭਾਗ)


 

ਡਾ. ਸੀ ਪੀ ਕੰਬੋਜ (ਪ੍ਰੋਗਰਾਮ ਕੋਆਰਡੀਨੇਟਰ)

 

 

ਪੰਜਾਬੀ ਕੰਪਿਊਟਰਕਾਰੀ ਬਾਰੇ ਆਨ-ਲਾਈਨ ਵਰਕਸ਼ਾਪ

ਯੂਨੀਵਰਸਿਟੀ ਦਾ “ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ” ਪਿਛਲੇ 12 ਸਾਲਾਂ ਤੋਂ ਪੰਜਾਬੀ ਕੰਪਿਊਟਰਕਾਰੀ (Punjabi Computing) ਬਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਵਰਤੋਂਕਾਰਾਂ ਨੂੰ ਫ਼ੋਨ ਹੈਲਪ ਲਾਈਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈਕੇਂਦਰ ਵਿਖੇ 120 ਘੰਟਿਆਂ ਦਾ ਤਿਮਾਹੀ ਸਰਟੀਫਿਕੇਟ ਕੋਰਸ, ਸੱਤ ਰੋਜ਼ਾ ਵਰਕਸ਼ਾਪਾਂ ਅਤੇ ਤਿੰਨ ਰੋਜ਼ਾ ਕਰੈਸ਼ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

ਹੁਣ ਪੰਜਾਬੀ ਵਿਭਾਗ ਦਾ ਹਿੱਸਾ ਬਣ ਗਏ ਇਸ ਕੇਂਦਰ ਵੱਲੋਂ ਅਧਿਆਪਕਾਂ ਤੇ ਖੋਜਾਰਥੀਆਂ ਦੀ ਮੰਗ ’ਤੇ ਗਰਮੀ ਦੀਆਂ ਛੁੱਟੀਆਂ ਵਿਚ ਇਕ ਵਿਸ਼ੇਸ਼ ਆਨ-ਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ

 

ਦਾਖ਼ਲੇ ਲਈ ਨਿਯਮ-ਸ਼ਰਤਾਂ

ü  ਵਰਕਸ਼ਾਪ ਵਿਚ ਸ਼ਾਮਿਲ ਹੋਣ ਲਈ ਯੂਨੀਵਰਸਿਟੀ ਦੇ ਨਾਲ-ਨਾਲ ਬਾਹਰਲੇ ਉਮੀਦਵਾਰਾਂ ਨੂੰ ਵੀ ਖੁੱਲ੍ਹਾ ਸੱਦਾ ਹੈ ਕੋਈ ਵੀ ਅਧਿਆਪਕ, ਖੋਜਾਰਥੀ/ਵਿਦਿਆਰਥੀ, ਪੱਤਰਕਾਰ, ਲੇਖਕ ਜਾਂ ਕਿਸੇ ਹੋਰ ਖੇਤਰ ਵਿਚ ਕੰਮ ਕਰਨ ਵਾਲਾ (ਘੱਟੋ-ਘੱਟ 10+2 ਪਾਸ) ਇਸ ਵਰਕਸ਼ਾਪ ਵਿਚ ਭਾਗ ਲੈ ਸਕਦਾ ਹੈ

ü  ਸੱਤ ਰੋਜ਼ਾ ਕੰਪਿਊਟਰ ਵਰਕਸ਼ਾਪ ਦੀ ਲਾਜ਼ਮੀ ਸ਼ਰਤ ਵਾਲੇ ਯੂਨੀਵਰਸਿਟੀ ਦੇ ਐੱਮ-ਫਿੱਲ/ਪੀਐੱਚ-ਡੀ ਦੇ ਖੋਜਾਰਥੀਆਂ ਨੂੰ ਪਹਿਲ ਮਿਲੇਗੀ

 

ਪ੍ਰੋਗਰਾਮ

ਇਕ ਹਜ਼ਾਰ (1000/-) ਰੁਪਏ ਫ਼ੀਸ ਸਹਿਤ ਆਨ-ਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼

22 ਜੁਲਾਈ, 2022

ਵਰਕਸ਼ਾਪ ਦੀ ਤਾਰੀਖ਼

25 ਤੋਂ 31 ਜੁਲਾਈ, 2022

ਸਮਾਂ

ਸਵੇਰੇ 9 ਤੋਂ 12 ਵਜੇ ਤੱਕ

 

ਪ੍ਰੀਖਿਆ/ਮੁਲਾਂਕਣ

1.    ਰੋਜ਼ਾਨਾ ਕੰਮ-ਸੌਂਪਣੀ (Assignment)/ਬਹੁ-ਚੋਣਵੇਂ ਉੱਤਰਾਂ ਵਾਲੇ ਸਵਾਲਾਂ ਦਾ ਆਨ-ਲਾਈਨ ਇਮਤਿਹਾਨ

2.    ਅੰਤਿਮ ਥਿਊਰੀ ਪ੍ਰੀਖਿਆ: 31 ਜੁਲਾਈ, 2022

3.    ਅੰਤਿਮ ਪ੍ਰਯੋਗੀ ਪ੍ਰੀਖਿਆ: 3 ਅਗਸਤ, 2022

ਨੋਟ: ਅੰਤਿਮ ਪ੍ਰਯੋਗੀ ਪ੍ਰੀਖਿਆ ਰਵਾਇਤੀ (ਆਫ਼-ਲਾਈਨ) ਵਿਧੀ ਰਾਹੀਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਕੰਪਿਊਟਰ ਲੈਬ ਵਿਚ ਹੋਵੇਗੀ ਪਰ ਪੰਜਾਬ ਤੋਂ ਬਾਹਰਲੇ ਉਮੀਦਵਾਰਾਂ ਨੂੰ ਆਫ਼-ਲਾਈਨ ਪ੍ਰਯੋਗੀ ਇਮਤਿਹਾਨ ‘ਚ ਛੋਟ ਮਿਲੇਗੀ, ਭਾਵ ਉਨ੍ਹਾਂ ਦਾ ਇਮਤਿਹਾਨ ਆਨ-ਲਾਈਨ ਹੀ ਹੋਵੇਗਾ

 

ਸਰਟੀਫਿਕੇਟ

ਕੇਂਦਰ ਵੱਲੋਂ ਨਿਰਧਾਰਿਤ ਨਿਯਮਾਂ ਤਹਿਤ ਕਲਾਸਾਂ ‘ਚ ਹਾਜ਼ਰ ਰਹਿਣ ਅਤੇ ਇਮਤਿਹਾਨ ਵਿਚੋਂ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਈ-ਮੇਲ ਰਾਹੀਂ ਆਨ-ਲਾਈਨ ਸਰਟੀਫਿਕੇਟ ਭੇਜੇ ਜਾਣਗੇ

 

ਵਰਕਸ਼ਾਪ ਦਾ ਪਾਠਕ੍ਰਮ

1.    ਕੰਪਿਊਟਰ ਬਾਰੇ ਜਾਣ-ਪਛਾਣ

2.    ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ

3.    ਯੂਨੀਕੋਡ ਪ੍ਰਣਾਲੀ

4.    ਟਾਈਪਿੰਗ ਅਤੇ ਪਰੂਫ਼ ਰੀਡਿੰਗ

5.    ਲਿਪੀਅੰਤਰਨ, ਭਾਸ਼ਾਈ ਟੂਲ ਅਤੇ ਓਸੀਆਰ

6.    ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ 

7.    ਸਮਾਰਟ ਫੋਨ ਉਤੇ ਪੰਜਾਬ ਦੀ ਵਰਤੋਂ

 

ਲੋੜੀਂਦੇ ਸਾਫਟਵੇਅਰ/ਹਾਰਡਵੇਅਰ

ü  ਪ੍ਰਯੋਗੀ ਅਭਿਆਸ ਲਈ ਉਮੀਦਵਾਰ ਕੋਲ ਵਿੰਡੋਜ਼ (ਵਿੰਡੋਜ਼-7 ਜਾਂ ਨਵਾਂ ਸੰਸਕਰਨ) ਅਧਾਰਿਤ ਕੰਪਿਊਟਰ/ਲੈਪਟਾਪ ਅਤੇ ਸਮਾਰਟ ਫੋਨ ਦਾ ਪ੍ਰਬੰਧ ਹੋਵੇ

ü  ਕੰਪਿਊਟਰ ਵਿਚ ਐੱਮਐੱਸ ਆਫਿਸ (2007 ਜਾਂ ਨਵਾਂ ਸੰਸਕਰਨ) ਮੌਜੂਦ ਹੋਵੇ। 

ü  ਕੰਪਿਊਟਰ ਅਤੇ ਫੋਨ ’ਤੇ ਉੱਚ ਚਾਲ ਵਾਲਾ ਇੰਟਰਨੈੱਟ ਕੁਨੈਕਸ਼ਨ

ü  ਹੈੱਡ ਫੋਨ/ਈਅਰ ਫੋਨ/ਈਅਰ ਬਡਜ਼

ü  ਕੰਪਿਊਟਰ ਲਈ ਅੱਖਰ-2021 ਸਾਫਟਵੇਅਰ

ü  ਸਮਾਰਟ ਫੋਨ ਲਈ ਜੀ-ਬੋਰਡ, ਪੰਜਾਬੀ ਲਿਪੀਕਾਰ, ਪਲਟਾਵਾ, ਗੂਗਲ ਲੈਂਜ਼, ਗੂਗਲ ਟਰਾਂਸਲੇਟਰ, ਪੰਜਾਬੀ ਯੂਨੀਵਰਸਿਟੀ ਅੰਗਰੇਜ਼ੀ-ਪੰਜਾਬੀ ਕੋਸ਼, ਗੂਗਲ ਕੀਪ, ਕਲਿੱਕ-ਟੂ-ਚੈਟ, ਗੂਗਲ ਡਰਾਈਵ, ਗੂਗਲ ਡੌਕਸ, ਗੂਗਲ ਕੀਪ, ਫਾਈਂਡ ਮਾਈ ਡਿਵਾਈਸ, ਗੂਗਲ ਪੇਰੈਂਟਲ ਕੰਟਰੌਲ, ਪੰਜਾਬੀ ਪੀਡੀਆ, ਟੈਪ ਸਕੈਨਰ ਐਪਸ।

ਨੋਟ

1) ਸਾਫਟਵੇਅਰਾਂ ਬਾਰੇ ਹੋਰ ਜਾਣਕਾਰੀ ਜਾਂ ਇੰਸਟਾਲ ਕਰਨ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਦੇ ਦਫਤਰੀ ਸਹਾਇਕ ਸ. ਮਨਿੰਦਰ ਸਿੰਘ ਨਾਲ ਮੋਬਾਈਲ ਨੰ. 9814939291 ’ਤੇ ਸੰਪਰਕ ਕੀਤਾ ਜਾਵੇ।

2) ਕਲਾਸ ਤੋਂ ਇਲਾਵਾ ਪੜ੍ਹਾਈ/ਪ੍ਰਯੋਗੀ ਅਭਿਆਸ ਲਈ ਰੋਜ਼ਾਨਾ 3-4 ਘੰਟੇ ਰਾਖਵੇਂ ਰੱਖਣੇ ਲਾਜ਼ਮੀ

  

**********    **********    **********    **********    **********   

 

 Sunday, May 30, 2021

ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਸਾਫਟਵੇਅਰਾਂ ਬਾਰੇ ਵੱਡਾ ਐਲਾਨ

 ਪੰਜਾਬੀ ਦਾ ਕਿਹੜਾ ਸਾਫਟਵੇਅਰ ਬਣਾਏਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ?

 #ਪੰਜਾਬੀ_ਕੰਪਿਊਟਰ_ਸਹਾਇਤਾ ਕੇਂਦਰ #ਪੰਜਾਬੀ_ਯੂਨੀਵਰਸਿਟੀ_ਪਟਿਆਲਾ #UseOfComputer #PunjabiLanguage #WORKSHOP #PunjabUniversityPatiala 

ਘਰ ਬੈਠਿਆਂ ਮਾਤ-ਭਾਸ਼ਾ ਪੰਜਾਬੀ ਵਿਚ ਕੰਪਿਊਟਰ ਸਿੱਖੋ 

 ਸਿੱਖੋ ਕੰਪਿਊਟਰ, ਗਿਆਨ ਵਧਾਓ। ਨਾਲ ਸਮੇਂ ਦੇ ਚਲਦੇ ਜਾਓ। 

www.cpkamboj.com www.punjabicomputer.com https://puponlineworkshop.blogspot.com/

 

Thursday, May 27, 2021

ਪੰਜਾਬੀ ਯੂਨੀਵਰਸਿਟੀ ਬਣਾਏਗੀ ਪੰਜਾਬੀ ਲੀਨੇਕਸ ਆਪਰੇਟਿੰਗ ਸਿਸਟਮ | Punjabi University to work on Operating System based on Linux

 

HT

ਪਟਿਆਲਾ, 27 ਮਈ (ਪੱਤਰ ਪ੍ਰੇਰਕ):- ਪੰਜਾਬੀ
ਯੂਨੀਵਰਸਿਟੀ ਪਟਿਆਲਾ ਆਗਾਮੀ ਕੁਝ ਸਮੇਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਲਈ ਲੀਨੇਕਸ ਆਧਾਰਿਤ ਆਪਰੇਟਿੰਗ ਸਿਸਟਮ ਦਾ ਵਿਕਾਸ ਕਰੇਗੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 50ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ ਉਨ੍ਹਾਂ ਕਿਹਾ ਕਿ ਕੰਪਿਊਟਰ ਸਾਡੇ ਨਾਲ ਪੰਜਾਬੀ ਜ਼ੁਬਾਨ ਵਿੱਚ ਸੰਵਾਦ ਕਰੇ  ਜਿਸ ਲਈ ਪੰਜਾਬੀ ਪਿਆਰਿਆਂ ਲਈ ਆਪਣੀ ਹੀ ਜ਼ੁਬਾਨ ਵਿੱਚ ਕੰਮ ਕਰਨ ਵਾਲੇ ਓਪਰੇਟਿੰਗ ਸਿਸਟਮ ਦੀ ਵੱਡੀ ਲੋੜ ਹੈ ਉਨ੍ਹਾਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਜਿਹੇ ਪ੍ਰੋਗਰਾਮ ਵਿਦੇਸ਼ੀ ਸਿਖਾਂਦਰੂਆਂ ਲਈ ਵੀ ਸ਼ੁਰੂ ਕਰੇਗੀ
ਪੰਜਾਬੀ ਜਾਗਰਨ

ਆਨ-ਲਾਈਨ ਮਿਲਣੀ ਮੰਚ ਰਾਹੀਂ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਇਸ ਦੇ ਕੰਪਿਊਟਰੀਕਰਨ ਪੱਖ ਵੱਲ ਤਵੱਜੋ ਦੇਣੀ ਬਹੁਤ ਲਾਜ਼ਮੀ ਹੈ ਇਸ ਮੌਕੇ ਕੇਂਦਰ ਦੇ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ 30 ਖੋਜਾਰਥੀਆਂ, ਵਿਦਿਆਰਥੀਆਂ,  ਅਧਿਆਪਕਾਂ ਤੇ ਲੇਖਕਾਂ ਨੇ ਹਿੱਸਾ ਲਿਆ ਜਿਸ ਰਾਹੀਂ ਡਾ. ਸੀ ਪੀ ਕੰਬੋਜ ਦੀ ਅਗਵਾਈ ਹੇਠ ਪੰਜਾਬੀ ਸਾਫ਼ਟਵੇਅਰਾਂ ਨੂੰ ਵਰਤਣ ਦੀ ਸਿਖਲਾਈ ਦਿੱਤੀ ਗਈ ਇਸ ਸਮੇਂ ਪੰਜਾਬੀ ਕੰਪਿਊਟਰ ਦੇ ਪਿਤਾਮਾ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਸੰਬੋਧਿਤ ਕੀਤਾ 

ਪੰਜਾਬੀ ਟ੍ਰਿਬਿਊਨ


ਡਾ. ਲਹਿਲ ਨੇ ਕਿਹਾ ਕਿ
  ਪੰਜਾਬੀ ਕੰਪਿਊਟਿੰਗ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਸਿਖਲਾਈ ਪ੍ਰੋਗਰਾਮ ਖ਼ਾਸ ਯੋਗਦਾਨ ਪਾ ਰਹੇ ਹਨ  ਵਰਕਸ਼ਾਪ ਸੰਚਾਲਕ ਤੇ ਕੋਰਸ ਕੋਆਰਡੀਨੇਟਰ ਡਾ. ਸੀ ਪੀ ਕੰਬੋਜ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਪਿਛਲੇ 10 ਸਾਲਾਂ ਤੋਂ ਅਜਿਹੀਆਂ ਵਰਕਸ਼ਾਪਾਂ, ਥੋੜ੍ਹੇ ਸਮੇਂ ਦੇ ਕੋਰਸਾਂ ਅਤੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਦੀ ਸ਼ਰਤ ਪੂਰੀ ਕਰਨ ਵਾਲੇ ਇੱਕ 120 ਘੰਟਿਆਂ ਦੇ ਸਰਟੀਫਿਕੇਟ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ