11ਵਾਂ ਤਿੰਨ ਰੋਜ਼ਾ ਕਰੈਸ਼ ਕੋਰਸ: ਪੰਜਾਬੀ ਯੂ-ਟਿਊਬਕਾਰੀ
(3 Days Crash Course in Punjabi You Tubing)
ਲਾਜ਼ਮੀ ਸ਼ਰਤ
ਉਮੀਦਵਾਰ ਨੇ ਘੱਟੋ-ਘੱਟ 10+2 ਪਾਸ ਕੀਤੀ ਹੋੇਵੇ ਤੇ ਉਸ ਨੂੰ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਪ੍ਰਯੋਗੀ ਗਿਆਨ ਹੋਵੇ
❁ ਚੈਟ-ਜੀਪੀਟੀ ਰਾਹੀਂ ਵੀਡੀਓ ਸਮਗਰੀ (Content) ਤਿਆਰ ਕਰਨਾ
❁ ਸਟੂਡੀਓ ਸਥਾਪਨਾ
❁ ਔਡੀਓ/ਵੀਡੀਓ ਨੂੰ ਰਿਕਾਰਡ ਤੇ ਸੰਪਾਦਿਤ ਕਰਨਾ
❁ ਵੀਡੀਓ ਪ੍ਰਕਾਸ਼ਨਾਂ
❁ ਪੰਜਾਬੀ ਯੂ-ਟਿਊਬ ਚੈਨਲ ਬਣਾਉਣਾ
❁ ਪੰਜਾਬੀ ਵਿਚ ਛੋਟੀ ਤਸਵੀਰ (Thumbnail) ਦੀ ਤਿਆਰੀ
❁ ਸਿਰਲੇਖ, ਵੇਰਵਾ, ਟੈਗ/ ਕੀ-ਵਰਡ ਬਣਾਉਣੇ ਤੇ ਪਾਉਣੇ
❁ ਵੀਡੀਓ ਅੱਪਲੋਡ ਕਰਨੀ
❁ ਸਮਾਂ-ਬੱਧ (Schedule) ਪੋਸਟ
❁ ਪਲੇਅ ਸੂਚੀ
❁ ਨਿੱਕੀ ਵੀਡੀਓ (Shorts)
❁ ਸਮਕਾਲੀ (Live) ਪ੍ਰਸਾਰਨ
❁ ਯੂ-ਟਿਊਬ ਸੰਗੀਤਕ ਲਾਇਬ੍ਰੇਰੀ
❁ ਕਾਰਡ ਅਤੇ ਅੰਤਿਮ ਸਕਰੀਨ ਲਾਉਣਾ
❁ ਲਿੰਕ/ ਏਮਬੈੱਡ ਕੋਡ
❁ ਬੂਸਟ ਪੋਸਟ ਰਾਹੀਂ ਦਰਸ਼ਕਾਂ ਤੱਕ ਪਹੁੰਚ
❁ ਬਲੌਗ ਰਾਹੀਂ ਲੈਂਡਿੰਗ ਪੇਜ ਦੀ ਤਿਆਰੀ
❁ ਗੂਗਲ ਐਡਰੈਂਸ (Google AdSense) ਲਾਗੂ ਕਰਨਾ
❁ ਚੈਨਲ ਰਾਹੀਂ ਕਮਾਈ (Monetization) ਕਰਨਾ
❁ ਟਿੱਪਣੀਆਂ ਤੇ ਚੈਨਲ ਵਿਸ਼ਲੇਸ਼ਣ ਆਦਿ।
ਤਾਰੀਖ਼: 22 ਤੋਂ 24 ਜਨਵਰੀ, 2024 ਸਮਾਂ : ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ
(ਸੀਮਤ ਸੀਟਾਂ/'ਦਾਖਲਾ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ')
(ਫ਼ੀਸ: ਯੂਨੀਵਰਸਿਟੀ ਵਿਦਿਆਰਥੀਆਂ/ਖੋਜਾਰਥੀਆਂ ਲਈ 400/- ਤੇ ਬਾਕੀ ਉਮੀਦਵਾਰਾਂ ਲਈ 600/- )
ਰਜਿਸਟਰੇਸ਼ਨ ਫ਼ਾਰਮ ਭਰਨ ਲਈ ਕਲਿੱਕ ਕਰੋ
ਡਾਊਨਲੋਡ ਕਰੋ
ਜ਼ਰੂਰੀ ਹਿਦਾਇਤਾਂ
- ਇਹ ਕੋਰਸ ਯੂ-ਟਿਊਬਕਾਰੀ ਬਾਰੇ ਮੁੱਢਲੀ ਪ੍ਰਯੋਗੀ ਸਿਖਲਾਈ 'ਤੇ ਅਧਾਰਿਤ ਹੈ ਜਿਸ ਲਈ ਕੰਪਿਊਟਰ ਅਤੇ ਇੰਟਰਨੈੱਟ ਦਾ ਪਹਿਲਾਂ ਤੋਂ ਮੁੱਢਲਾ ਗਿਆਨ ਹੋਣਾ ਲਾਜ਼ਮੀ ਹੈ।
- ਸ਼ੁੱਕਰਵਾਰ (22 ਜਨਵਰੀ) ਨੂੰ ਸਵੇਰੇ ਸਹੀ 10 ਵਜੇ ਲੈਬ 'ਚ ਪਹੁੰਚ ਜਾਓ।
- ਆਪਣੇ ਨਾਲ ਹੈੱਡ ਫੋਨ/ਈਅਰ ਫੋਨ, ਪੈੱਨ ਡਰਾਈਵ ਲਿਆਉਣਾ ਨਾ ਭੁੱਲੋ।
- ਵਿਦਿਆਰਥੀ ਦਾ ਆਪਣਾ ਜੀ-ਮੇਲ ਖਾਤਾ ਹੋਣਾ ਜ਼ਰੂਰੀ ਹੈ।
- ਕਰੈਸ਼ ਕੋਰਸ ਦੇ ਵਿਦਿਆਰਥੀਆਂ ਨੂੰ ਸਾਫ਼ਟਵੇਅਰਾਂ ਦਾ ਇਕ ਵਿਸ਼ੇਸ਼ ਮੁਫ਼ਤ ਪੈਕੇਜ ਦਿੱਤਾ ਜਾਵੇਗਾ। ਇਸ ਦਾ ਪੂਰਾ ਲਾਭ ਉਠਾਉਣ ਲਈ ਸੰਭਵ ਹੋਵੇ ਤਾਂ ਆਪਣਾ ਲੈਪਟਾਪ ਨਾਲ ਲੈ ਕੇ ਆਓ।
- ਲੈਪਟਾਪ ਵਿਚ ਵਿੰਡੋਜ਼ 10 ਜਾਂ 11, ਐੱਮਐੱਸ ਆਫ਼ਿਸ ਦਾ 2010 ਜਾਂ ਇਸ ਤੋਂ ਉੱਚਾ ਸੰਸਕਰਨ (ਜਿਵੇਂ ਕਿ ਆਫ਼ਿਸ 2013, 2016, 2019, 2021) ਹੋਣਾ ਲਾਜ਼ਮੀ ਹੈ।
- ਆਪਣੇ ਲੈਪਟਾਪ ਵਿਚ ਹੇਠਾਂ ਦਿੱਤੇ ਸਾਫ਼ਟਵੇਅਰ ਇੰਸਟਾਲ ਕਰਕੇ ਲਿਆਓ:
- ਸਮੇਂ ਦਾ ਸਹੀ ਉਪਯੋਗ ਕਰਨ ਲਈ ਕੋਰਸ ਸਮਾਂ-ਸਾਰਨੀ ਅਤੇ ਮਾਡਿਊਲ ਫਾਈਲਾਂ ਪਹਿਲਾਂ ਹੀ ਡਾਊਨਲੋਡ ਕਰਕੇ ਰੱਖੋ।
- ਧੀਮੇ ਨੈੱਟਵਰਕ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਮਾਰਟ ਫੋਨ ਵਿਚ 2 ਜੀਬੀ ਪ੍ਰਤੀ ਦਿਨ ਵਾਲਾ ਡਾਟਾ ਪੈਕ ਪਾਉਣਾ ਯਕੀਨੀ ਬਣਾਓ ਤਾਂ ਜੋ ਲੋੜ ਪੈਣ 'ਤੇ ਹੌਟ-ਸਪੌਟ ਰਾਹੀਂ ਪ੍ਰਯੋਗੀ ਅਭਿਆਸ ਨਿਰਵਿਘਨ ਪੂਰੇ ਕੀਤੇ ਜਾ ਸਕਣ।
- ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਰਵਾਇਤ ਮੁਤਾਬਿਕ 100% ਹਾਜ਼ਰੀਆਂ ਤੇ ਆਖ਼ਰੀ ਦਿਨ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਵਿਚੋਂ ਪਾਸ ਹੋਣਾ ਜ਼ਰੂਰੀ ਹੈ।